ਮਲੋਟ ‘ਚ ਭਾਜਪਾ ਦੇ ਵਿਧਾਇਕ ਨਾਲ ਕਿਸਾਨਾਂ ਨੇ ਕੀਤੀ ਕੁੱਟਮਾਰ ,ਫਾੜੇ ਕੱਪੜੇ
ਪੰਜਾਬ ਅੰਦਰ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਨੇ ਕੀਤੀ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਦੇ ਕੱਪੜੇ ਫਾੜ ਦਿੱਤੇ ਹਨ ਜਿਸ ਸਮੇ ਭਾਜਪਾ ਦੇ ਵਿਧਾਇਕ ਦੇ ਹਮਲਾ ਹੋਇਆ ਤਾਂ ਉਸ ਸਮੇ ਪੁਲਿਸ ਘੱਟ ਸੀ ਤੇ ਪ੍ਰਦਰਸ਼ਨਕਾਰੀ ਜ਼ਿਆਦਾ ਸਨ। ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਉਨ੍ਹਾਂ ਨਾਲ ਕਾਫੀ ਕੁੱਟਮਾਰ ਕੀਤੀ ਗਈ ਹੈ । ਇਸ ਘਟਨਾ ਦੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਿੰਦਾ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ । ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਸੀ । ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ । ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਸੀ ।
ਕਿਸਾਨ ਨੇਤਾ ਬੂਟਾ ਸਿੰਘ ਸ਼ਾਦੀਪੁਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਜੋ ਵਾਪਰਿਆ ਹੈ ਗ਼ਲਤ ਹੋਇਆ ਹੈ । ਸੰਯੁਕਤ ਮੋਰਚਾ ਦਾ ਅਜਿਹਾ ਕੋਈ ਫੈਸਲਾ ਨਹੀਂ ਹੈ । ਸਾਡਾ ਕਦੇ ਕੋਈ ਉਦੇਸ਼ ਨਹੀਂ ਸੀ । ਬੂਟਾ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਕੀਤਾ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ । ਬੂਟਾ ਸਿੰਘ ਨੇ ਕਿਹਾ ਕਿ ਜਿਸ ਨੇ ਇਹ ਕੀਤਾ ਹੈ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਜਥੇਬੰਦੀ ਹੋਵੇ । ਬੂਟਾ ਸਿੰਘ ਨੇ ਕਿਹਾ ਕਿ ਸਾਡਾ ਅੰਦੋਲਨ ਸ਼ਾਂਤੀਪੂਰਨ ਹੈ ।