Punjab

ਚੋਣ ਨਤੀਜਿਆਂ ਤੋਂ ਪਹਿਲਾ ਰਾਜ ਸਭਾ ਚੋਣਾਂ ਦਾ ਵੱਜਿਆ ਵਿਗਲ , ਸਿੱਧੂ ਹੋਏ ਸਰਗਰਮ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ । ਦੂਜੇ ਪਾਸੇ ਰਾਜ ਸਭਾ ਦੇ 5 ਮੈਬਰਾਂ ਲਈ ਚੋਣ ਦਾ ਐਲਾਨ ਹੋ ਚੁੱਕਾ ਹੈ 31 ਮਾਰਚ ਨੂੰ ਚੋਣ ਹੋ ਜਾ ਰਹੀ ਹੈ । ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਦਾ 9 ਅਪ੍ਰੈਲ ਨੂੰ ਰਿਟਾਇਰ ਹੋਣ ਜਾ ਰਹੇ ਹਨ । ਇਸ ਦੇ ਨਾਲ ਹੀ ਭਾਜਪਾ ਦੇ ਸਵੇਤ ਮਲਿਕ , ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਦਲ ਦੇ ਨਰੇਸ਼ ਗੁਜਰਾਲ ਵੀ 9 ਅਪ੍ਰੈਲ ਨੂੰ ਹੀ ਰਿਟਾਇਰ ਹੋ ਰਹੇ ਹਨ ।

ਇਸ ਲਈ ਪੰਜਾਬ ਕਾਂਗਰਸ ਭਵਨ ‘ਚ ਨਵਜੋਤ ਸਿੱਧੂ ਵਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਚ ਕੁਲਜੀਤ ਨਾਗਰਾ, ਪਵਨ ਗੋਇਲ ਤੇ ਢੀਂਗਰਾ ਮੌਜੂਦ ਨੇ। ਕੈਬਨਿਟ ਮੰਤਰੀ ਪਰਗਟ ਸਿੰਘ ਵੀ ਮੀਟਿੰਗ ‘ਚ ਮੌਜੂਦ ਨੇ। ਨਵਜੋਤ ਸਿੱਧੂ ਚੋਣਾਂ ਨੂੰ ਲੈ ਕੇ ਫੀਡਬੈਕ ਲੈ ਰਹੇ ਹਨ ਤੇ ਰਾਜ ਸਭ ਚੋਣ ਨੂੰ ਲੈ ਕੇ ਵੀ ਮੰਥਨ ਸ਼ੁਰੂ ਹੋ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!