Punjab

ਮਲੇਰਕੋਟਲਾ ਨੂੰ ਧਰਮ ਦੇ ਅਧਾਰ ‘ਤੇ ਵੰਡਣ ਦਾ ਅਮਰੇਂਦਰ ਸਿੰਘ ਦਾ ਫੈਸਲਾ ਮੰਦਭਾਗਾ : ਅਸ਼ਵਨੀ ਸ਼ਰਮਾ

ਕੈਪਟਨ ਕਰ ਰਹੇ ਤੁਸ਼ਟੀਕਰਣ ਦੀ ਰਾਜਨੀਤੀ

ਚੰਡੀਗੜ੍ਹ: 16 ਮਈ ( ), ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਬਹੁਗਿਣਤੀ ਧਾਰਮਿਕ ਆਬਾਦੀ ਦੇ ਅਧਾਰ ‘ਤੇ ਵੰਡ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਛੋਟੇ ਜ਼ਿਲ੍ਹਿਆਂ ਨੂੰ ਤਰਜੀਹ ਦਿੱਤੀ ਹੈ, ਪਰ ਕੈਪਟਨ ਨੇ ਪੰਜਾਬ ਨੂੰ ਧਰਮ ਅਧਾਰ ਤੇ ਵੰਡ ਕੇ ਤੁਸ਼ਟੀਕਰਣ ਦੀ ਰਾਜਨੀਤੀ ਕੀਤੀ ਹੈI ਕਾਂਗਰਸ ਨੇ ਹਮੇਸ਼ਾਂ ਲੋਕਾਂ ਦੇ ਖੂਨ ਨਾਲ ਹੋਲੀ ਖੇਡੀ ਹੈ ਅਤੇ ਇਤਿਹਾਸ ਇਸਦਾ ਗਵਾਹ ਹੈ। ਸ਼ਰਮਾ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਹੀ ਪੰਜਾਬ ਨੂੰ ਦੀਵਾਲੀਆ ਕਰ ਦਿੱਤਾ ਹੈ ਅਤੇ ਅਜਿਹੀ ਸਥਿਤੀ ਵਿੱਚ ਇੱਕ ਨਵਾਂ ਜ਼ਿਲ੍ਹਾ ਬਣਾ ਕੇ ਸੂਬੇ ਦੀ ਆਰਥਿਕਤਾ ਉੱਤੇ ਪਿਆ 1000 ਕਰੋੜ ਰੁਪਏ ਦਾ ਵਾਧੂ ਬੋਝ ਪੰਜਾਬ ਕਿਵੇਂ ਸਹਿਣ ਕਰੇਗਾ? ਕੈਪਟਨ ਦਾ ਇਹ ਫੈਸਲਾ ਸੰਵਿਧਾਨ ਦੇ ਬਿਲਕੁਲ ਵਿਰੁੱਧ ਹੈ। ਕੈਪਟਨ ਨੇ ਪਹਿਲਾਂ ਹੀ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ ਅਤੇ ਉਪਰੋਂ ਕੈਪਟਨ ਦੇ ਇਸ ਫਿਰਕੂ ਫੈਸਲੇ ਨਾਲ ਸੂਬੇ ਦੇ ਸਦਭਾਵਨਾ ਅਤੇ ਭਾਈਚਾਰੇ ਦੇ ਮਾਹੌਲ ਨੂੰ ਅੱਗ ਲੱਗ ਸਕਦੀ ਹੈ।
ਅਸ਼ਵਨੀ ਸ਼ਰਮਾ ਨੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਵੰਡ ਦੀ ਰਾਜਨੀਤੀ ਕੌਣ ਕਰਦਾ ਹੈ। ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਵਿਚ ਵੰਡ ਦੀ ਰਾਜਨੀਤੀ ਰਾਹੀਂ ਸੱਤਾ ਹਾਸਲ ਕੀਤੀ ਹੈ। ਭਾਜਪਾ ਨੇ ਹਮੇਸ਼ਾਂ ਹੀ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਸਥਾਪਤ ਕਰਨ ਲਈ ਉਪਰਾਲੇ ਕੀਤੇ ਹਨ। ਸ਼ਰਮਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਫਿਰਕੂ ਵੰਡ ਦੀਆਂ ਨੀਤੀਆਂ ਕਿਸ ਦੀਆਂ ਹਨ। ਕਾਂਗਰਸ ਨੇ ਹਮੇਸ਼ਾਂ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਦੀ ਪਾਲਣਾ ਕੀਤੀ ਹੈ ਅਤੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣਾ ਵੀ ਕਾਂਗਰਸ ਦੀ ਵੰਡਣ ਵਾਲੀ ਨੀਤੀ ਦਾ ਹੀ ਇੱਕ ਹਿੱਸਾ ਹੈ। ਕਾਂਗਰਸ ਨੇ 1947 ਵਿਚ ਧਰਮ ਦੇ ਅਧਾਰ ਤੇ ਦੇਸ਼ ਦੀ ਵੰਡ ਕੀਤੀ ਸੀ ਅਤੇ ਹੁਣ ਅਮਰਿੰਦਰ ਸਿੰਘ ਨੇ ਧਰਮ ਦੇ ਆਧਾਰ ‘ਤੇ ਨਵਾਂ ਜ਼ਿਲ੍ਹਾ ਬਣਾ ਦਿੱਤਾ ਹੈ, ਜੋ ਕਿ ਕਾਂਗਰਸ ਦੀ ਵੰਡ ਦੀ ਨੀਤੀ ਦਾ ਇਕ ਹਿੱਸਾ ਹੈ। ਕੈਪਟਨ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਅਧਾਰ ਤੇ ਵੰਡ ਕੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣਾ ਚਾਹੁੰਦੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਾਤੀ ਅਤੇ ਵਰਗ ਦੇ ਅਧਾਰ ‘ਤੇ ਪੰਜਾਬ ਨੂੰ ਵੰਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵੋਟ ਬੈਂਕ ਦੇ ਤੌਰ‘ ਤੇ ਇਸਤੇਮਾਲ ਕਰਨਾ ਚਾਹੁੰਦੇ ਹਨ। ਧਰਮ ਦੇ ਅਧਾਰ ‘ਤੇ ਲੋਕਾਂ ਨੂੰ ਵੰਡ ਕੇ ਕਾਂਗਰਸ ਨੇ ਹਮੇਸ਼ਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਪੰਜਾਬ ਵਿਚ ਵੀ ਕੈਪਟਨ ਇਸੇ ਤਰ੍ਹਾਂ ਦੀ ਖੇਡ ਖੇਡ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਹੀ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਕੁਰਬਾਨੀਆਂ ਦਿੱਤੀਆਂ ਹਨ, ਜਿਸ ਬਾਰੇ ਲੋਕ ਭਲੀਭਾਂਤ ਜਾਣੂ ਹਨ। ਸ਼ਰਮਾ ਨੇ ਕਿਹਾ ਕਿ ਕੈਪਟਨ ਨੂੰ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਸਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ।

 

मलेरकोटला को धर्म के आधार पर बाँटना अमरेन्द्र सिंह का दुर्भाग्यपूर्ण फैसला : अश्वनी शर्मा

कैप्टन कर रहे हैं तुष्टिकरण की राजनीति।

चंडीगढ़: 16 मई ( ), मुख्यमंत्री अमरिंदर सिंह द्वारा पंजाब को बाहुल धार्मिक जनसंख्या के आधार पर बाँटने को लेकर प्रदेश भाजपा अध्यक्ष अश्वनी शर्मा ने कड़ा संज्ञान लेते हुए कहाकि भाजप हमेशा से ही छोटे जिलों को तरजीह देती रही है, लेकिन कैप्टन ने मजहब के आधार पर पंजाब को बाँट कर तुष्टिकरण की राजनीति की है। कांग्रेस ने हमेशा जनता के खून से होली खेली है और इतिहास इसका गवाह है। शर्मा ने कहाकि कैप्टन ने पंजाब को पहले ही कंगाल कर दिया है और ऐसे में नया जिला बनाने से प्रदेश की अर्थव्यवस्था पर 1000 करोड़ रुपए का अतिरिक्त बोझ पंजाब का खज़ाना कैसे सहन करेगा? कैप्टन का यह निर्णय सविधान के बिलकुल विपरीत है। कैप्टन ने पहले से ही पंजाब की कानून-व्यवस्था को अपंग बनाया हुआ है और उपर से उनके ऐसे संप्रदायिक निर्णय प्रदेश के सौहार्द और भाईचारे के माहौल में आग लगाने का काम करेंगे।
अश्वनी शर्मा ने तीखा प्रतिक्रम देते हुए कहा कि पंजाब की जनता जानती है कि विभाजन की राजनीति कौन करता है? कांग्रेस ने हमेशा पंजाब में विभाजन की राजनीति करके सत्ता हासिल की है। भाजपा ने हमेशा पंजाब में शांति और सौहार्दपूर्ण माहौल स्थापित करने के लिए प्रयास किए हैं। शर्मा ने कहाकि सबको पता है कि सांप्रदायिक रूप से विभाजनकारी नीतियां किसकी है! कांग्रेस हमेशा से ही ‘बांटों और राज करो’ की नीति पर चलती रही है और मलेरकोटला को जिला बनाना भी कांग्रेस की विभाजनकारी नीति का ही हिस्सा है। कांग्रेस ने 1947 में भी देश का विभाजन धर्म के आधार करवाया और अब अमरिंदर सिंह द्वारा धर्म के आधार पर जिला बनाना कांग्रेस की बंटवारे की नीति का ही हिस्सा है। कैप्टन पंजाब की जनता को धर्म के आधार पर बाँट कर प्रदेश के सांप्रदायिक सौहार्द्र के माहौल को आग लगाना चाहते हैं।
अश्वनी शर्मा ने कहाकि कैप्टन आगामी चुनाव के मद्देनजर पंजाब को जाति और वर्ग के आधार पर बाँट कर उन्हें अपने वोट बैंक के रूप में इस्तेमाल करना चाहते हैं। कांग्रेस ने हमेशा जनता को धर्म के आधार पर बाँट कर उनका शोषण किया है और कैप्टन भी पंजाब में ऐसा ही खेल खेल रहे हैं।
अश्वनी शर्मा ने कहाकि भाजपा ने पंजाब की शांति और भाईचारे को क़ायम करने के लिए हमेशा कुरबानियाँ दी हैं, जिसके बारे में लोग अच्छी तरह जानते हैं। शर्मा ने कहाकि कैप्टन जनता की भावनाओं से खिलवाड़ करना बंद करें वर्ना इसके नतीजे बहुत भयानक निकल सकते हैं।

Related Articles

Leave a Reply

Your email address will not be published. Required fields are marked *

Back to top button
error: Sorry Content is protected !!