January 21, 2022

ਨਵਜੋਤ ਸਿੱਧੂ ਦਾ ਛਲਕਿਆ ਦਰਦ ,ਆਪਣੀ ਸਰਕਾਰ ਤੇ ਚੁੱਕੇ ਸਵਾਲ

ਨਵਜੋਤ ਸਿੱਧੂ ਦਾ ਛਲਕਿਆ ਦਰਦ ,ਆਪਣੀ ਸਰਕਾਰ ਤੇ ਚੁੱਕੇ ਸਵਾਲ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਆਪਣੀ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿਹਾ ਹੈ ਕਿ ਜਿਹੜਾ ਸਿਸਟਮ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆ ਅਤੇ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ, ਉਸ ਨੂੰ ਢਾਹ ਲਾਉਣ ਦੀ ਲੋੜ ਹੈ। ਮੈਂ ਸਪੱਸ਼ਟ ਤੌਰ ‘ਤੇ ਦੱਸਦਾ ਹਾਂ ਕਿ ਮੈਂ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਿਹਾ ਹਾਂ ਸਿੱਧੂ ਨੇ ਕਿਹਾ ਕਿ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ। ਸਿੱਧੂ ਨੇ ਕਿਹਾ ਕਿ  ਲੜਾਈ ਇਸ ਨਿਜ਼ਾਮ ਨੂੰ ਬਦਲਣ ਦੀ ਹੈ ਜਿਸ ਨੇ ਪੰਜਾਬ ਨੂੰ ਦੀਮਕ ਵਾਂਗ ਖੋਰਾ ਲਾਇਆ ਹੈ ਅਤੇ ਸ਼ਰਾਰਤੀ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਮਾਫੀਆ ਚਲਾ ਰਿਹਾ ਹੈ। ਇਹ ਸਿਸਟਮ ਬਦਲਾਅ ਅਤੇ ਸੁਧਾਰਾਂ ਦੀ ਦੁਹਾਈ ਦਿੰਦਾ ਹੈ ਕਿਉਂਕਿ ਪੰਜਾਬ ਦੀ ਸ਼ਾਨ ਨੂੰ ਕੁਝ ਸਿਆਸੀ ਨੇਤਾਵਾਂ ਅਤੇ ਮਾਫੀਆ ਦੇ ਗਠਜੋੜ ਨੇ ਤਬਾਹ ਕਰ ਦਿੱਤਾ ਹੈ।