Punjab

ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਲਾਏ ਗੰਭੀਰ ਦੋਸ਼ , ਕੈਪਟਨ ਨੂੰ ਦਿੱਤੀ ਨਸੀਹਤ ਬਾਕੀ ਜਿੰਦਗੀ ਅਰੂਸਾ ਨਾਲ ਬਤਾਉਂਣ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਬਾਕੀ ਜ਼ਿੰਦਗੀ ਅਰੂਸਾ ਨਾਲ ਬਤਾਉਂਣ ।  ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਨਾਲ ਨਹੀਂ ਬਣੀ ,  ਮੈਂ ਆਪਣੇ ਘਰਵਾਲੇ ਨੂੰ ਅਰੂਸਾ ਆਲਮ ਦੇ ਨੇੜੇ ਨਹੀਂ ਲੱਗਣ ਦਿੱਤਾ ।  ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਪੋਸਟਿੰਗ ਬਿਨ੍ਹਾ ਪੈਸੇ ਤੋਂ ਨਹੀਂ ਹੁੰਦੀ ਸੀ । ਹਰ ਅਕਾਲੀ ਅਰੂਸਾ ਕੋਲ ਡਾਇਮੰਡ ਦਾ ਸੈੱਟ ਲੈ ਕੇ ਜਾਂਦਾਂ ਸੀ । ਅਰੂਸਾ ਆਲਮ ਪੰਜਾਬ ਦਾ ਪੈਸੇ ਲੈ ਕੇ ਬਾਹਰ ਭੱਜ ਗਈ ਹੈ । ਕੈਪਟਨ ਸਾਹਿਬ ਅਰੂਸਾ ਦੇ ਪਿੱਛੇ ਪਿੱਛੇ ਜਾਣ ਅਤੇ ਬਾਕੀ ਜ਼ਿੰਦਗੀ ਅਰੂਸਾ ਨਾਲ ਬਤਾਉਂਣ । ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਕੇ ਕੈਪਟਨ ਅਮਰਿੰਦਰ ਤਬਾਦਲੇ ਲਈ ਪੈਸੇ ਲੈਂਦੇ ਸੀ ਤੇ ਅਫਸਰਾਂ ਤੋਂ ਪੈਸੇ ਲੈ ਕੇ ਅਰੂਸਾ ਨੂੰ ਗਿਫਟ ਲੈ ਕੇ ਦਿੰਦੇ ਸੀ । ਸਿੱਧੂ ਦੇ ਦੋਸ਼ ਲਾਇਆ ਕੇ ਅਰੂਸਾ ਨੂੰ ਅਟੈਚੀ ਦਿੱਤੇ ਬਿਨ੍ਹਾ ਕੋਈ ਟਰਾਂਸਫਰ ਨਹੀਂ ਹੁੰਦੀ ਸੀ ।

ਨਵਜੋਤ ਕੌਰ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਅਰੂਸਾ ਦੀ ਸੋਨੀਆ ਗਾਂਧੀ ਨਾਲ ਫੋਟੋ ਜਾਰੀ ਕੀਤੀ ਹੈ । ਉਹ ਉਸ ਸਮੇ ਦੀ ਹੈ ਜਦੋ ਅਰੂਸਾ ਜਰਨਲਿਸਟ ਸੀ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!