Punjab
BREAKING: ਪੰਜਾਬ ਦੀ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ;ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਪੁਰਸਕਾਰ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ
- ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ 700 ਤੋਂ ਵਧਾ ਕੇ 1500 ਰੁਪਏ ਕੀਤੀ
- ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ 21 ਹਜ਼ਾਰ ਰੁਪਏ ਤੋਂ 51 ਹਜ਼ਾਰ ਕੀਤੀ ਗਈ
- ਮਨਪ੍ਰੀਤ ਬਾਦਲ ਵਲੋਂ ਅਸ਼ੀਰਵਾਦ ਸਕੀਮ 51000 ਰੁਪਏ ਕਰਨ ਦਾ ਐਲਾਨ, ਬੱਸਾਂ ਵਿੱਚ ਮਹਿਲਾਵਾਂ ਕਰਾਇਆ ਮਾਫ, ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਲੜਕੀਆਂ ਲਈ ਅਸ਼ੀਰਵਾਦ ਸਕੀਮ 21000 ਰੁਪਏ ਤੋਂ ਵਧਾ ਕੇ 51000 ਕਰ ਦਿੱਤਾ ਹੈ।ਇਸ ਤੋਂ ਇਲਾਵਾਂ ਮਨਪ੍ਰੀਤ ਬਾਦਲ ਨੇ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ। - ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ 1 ਜੁਲਾਈ 2020 ਤੋਂ ਲਾਗੂ ਕਰਨ ਦਾ ਐਲਾਨ
- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਤਨਖਾਹ ਕਮਿਸਨ ਲਈ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਹੀ ਬਜਟ ਉਪਬੰਧ ਨਹੀਂ ਰੱਖਿਆ ਗਿਆ ਹੈ।ਬਲਕਿ ਬਕਾਇਆ ਹਿੱਸੇ ਦੀ ਅਦਾਇਗੀ ਲਈ ਪ੍ਰਬੰਧ ਕੀਤਾ ਗਿਆ ਹੈ । ਪੇਸ਼ ਕਰਦੇ ਹੋਏ ਕਿਹਾ ਹੈ ਕਿ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ 1 ਜੁਲਾਈ 2020 ਤੋਂ ਲਾਗੂ ਕਰਨ ਦਾ ਬਜਟ ਵਿੱਚ ਫੈਸਲਾ ਕੀਤਾ ਗਿਆ ਹੈ।ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਬਕਾਇਆ ਰਕਮ ਹੋਵੇਗੀ , ਉਹ ਅੰਤਰਾਲ ਕਿਸਤਾ ਵਿਚ ਪਹਿਲੀ ਕਿਸ਼ਤ ਅਕਤੂਬਰ 2021 ਅਤੇ ਦੂਜੀ ਕਿਸ਼ਤ ਜਨਵਰੀ 22 ਵਿੱਚ ਅਦਾ ਕੀਤੀ ਜਾਵੇਗੀ।
- ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਪੁਰਸਕਾਰ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ
ਪੰਜਾਬ ਸਰਕਾਰ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤੀ ਹੈ।