ਖੁਰਾਕ ਤੇ ਸਪਲਾਈ ਵਿਭਾਗ ਨੂੰ ਲੈ ਕੇ ਅਨੁਮਾਨ ਕਮੇਟੀ ਵਲੋਂ ਵੱਡੇ ਖੁਲਾਸੇ, ਕੀ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ੍ਹ ਹੋ ਰਹੀ ਹੈ, ਜੋ ਅੱਜ ਧਰਨੇ ਲੱਗ ਰਹੇ ਹਨ:ਕਮੇਟੀ
ਖੁਰਾਕ ਤੇ ਸਪਲਾਈ ਵਿਭਾਗ ਨੂੰ ਲੈ ਕੇ ਅਨੁਮਾਨ ਕਮੇਟੀ ਵਲੋਂ ਵੱਡੇ ਖੁਲਾਸੇ, ਕੀ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ੍ਹ ਹੋ ਰਹੀ ਹੈ, ਜੋ ਅੱਜ ਧਰਨੇ ਲੱਗ ਰਹੇ ਹਨ:ਕਮੇਟੀ
ਕਿਸਾਨ ਸੋਨੇ ਵਰਗਾ ਪੈਦਾ ਕਰ ਰਿਹਾ ਅਨਾਜ, ਪਰ ਲੋਕ ਖਾ ਰਹੇ ਹਨ ਦਵਾਈ ਵਾਲੀ ਕਣਕ
ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਅਨੁਮਾਨ ਕਮੇਟੀ ਵਲੋਂ ਖ਼ੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਰਿਪੋਰਟ ਵਿੱਚ ਦਿਲ ਨੂੰ ਕਾਬਉਣ ਵਾਲੇ ਵੱਡੇ ਖੁਲਾਸੇ ਕੀਤੀ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਕਿਸਾਨ ਸੋਨੇ ਵਰਗੀ ਫ਼ਸਲ ਪੈਦਾ ਕਰਦਾ ਹੈ । ਪਰ ਇਸ ਦੇ ਬਾਵਜੂਦ ਲੋਕ ਦਵਾਈ ਵਾਲੀ ਕਣਕ ਖਾ ਰਹੇ ਹਨ।
ਵਿਭਾਗੀ ਅਧਿਕਾਰੀ ਨੇ ਦੱਸਿਆ ਕਿ 70 ਲੱਖ ਟਨ ਕਣਕ ਪਿਆ ਹੈ ਜਿਹੜਾ ਓਪਨ ਵਿੱਚ ਪਿਆ ਹੁੰਦਾ ਹੈ। ਉਹ 7-8 ਮਹੀਨੇ ਤੱਕ ਤਾਂ ਠੀਕ ਰਹਿੰਦਾ ਹੈ। ਉਸ ਤੋਂ ਬਾਅਦ ਮੁਸ਼ਕਲ ਆਉਂਦੀ ਹੈ।
ਕਮੇਟੀ ਨੇ ਜਾਨਣਾ ਚਾਹਿਆ ਕੇ ਜੋ ਪ੍ਰੋਟੋਕੋਲ ਹੁੰਦਾ ਜਿਵੇ ਤੁਹਾਡੇ ਗੋਦਾਮ ਹਨ। ਉਸ ਵਿੱਚ ਤੁਹਾਡੀ ਕਣਕ ਪਈ ਹੈ। ਅਨਾਜ ਖਾਣ ਦੀ ਚੀਜ ਹੈ। ਆਪਾ ਅਨਾਜ ਨੂੰ ਬਚਾਓਣ ਲਈ ਅਨਾਜ ਵਿੱਚ ਦਵਾਈ ਰੱਖਦੇ ਹਾਂ। ਤੁਹਾਡੇ ਇੰਸਪੈਕਟਰ ਕੀ ਕਰਦੇ ਹਨ।ਜਦੋਂ ਗੁਦਾਮ ਖ਼ਾਲੀ ਕਰਨੇ ਹੁੰਦੇ ਹਨ, ਉਨ੍ਹਾਂ ਨੇ ਪੰਪ ਲਗਾਏ ਹੋਏ ਹਨ। ਸਾਰੀ ਰਾਤ ਅਨਾਜ ਤੇ ਪਾਣੀ ਛਿੜਕਦੇ ਹਨ। ਦਵਾਈ ਘੁਲ ਕੇ ਸਾਰੀ ਅਨਾਜ ਵਿੱਚ ਚਲੀ ਜਾਂਦੀ ਹੈ। ਜਦੋ ਕਣਕ ਸੁਕਦੀ ਹੈ ਤਾਂ ਉਹ ਸਾਰੀ ਦਵਾਈ ਦਾ ਅਸਰ ਚੁੱਕ ਲੈਂਦੀ ਹੈ। ਅੱਜ ਕਿਸਾਨ ਧਰਨੇ ਲੱਗਾ ਰਿਹਾ ਹੈ। ਪੰਜਾਬ ਦਾ ਕਿਸਾਨ ਸੋਨੇ ਵਰਗਾ ਝੋਨਾ ਤਿਆਰ ਕਰਦਾ ਹੈ। ਜਦੋ ਐਫ ਸੀ ਆਈ ਵਿੱਚ ਕਿਸਾਨ ਝੋਨਾ ਜਮਾਂ ਕਰਾਉਣ ਜਾਂਦਾ ਹੈ, ਉਥੇ ਪੈਸੇ ਲੈ ਕੇ ਮਿਲਾਵਟ ਕਰਦੇ ਹਨ। ਫ਼ਿਰ ਉਹ ਮਾਲ ਕੋਈ ਖਰੀਦਦਾ ਨਹੀਂ ਹੈ। ਏਹੀ ਹਾਲ ਸਾਡੀ ਕਣਕ ਦਾ ਹੈ। ਜੇਕਰ ਸਾਡੀ ਕਣਕ ਸਹੀ ਤੇ ਸੇਫ ਰਹੇ ਤਾਂ ਫ਼ਿਰ ਬਹੁਤ ਗਾਹਕ ਹੋਣਗੇ ਅੱਜ ਲੋਕ ਦਵਾਈ ਵਾਲੀ ਕਣਕ ਖਾ ਰਹੇ ਹਨ। ਜੇਕਰ ਅਸੀਂ ਇਹ ਕਣਕ ਡੰਗਰਾਂ ਨੂੰ ਪਾਉਂਦੇ ਹਾਂ ।ਤਾਂ ਉਨ੍ਹਾਂ ਦਾ ਦੁੱਧ ਵੀ ਅਸੀਂ ਪੀਂਦੇ ਹਾਂ। ,ਦੁੱਧ ਰਹੀ ਜ਼ਹਿਰ ਸਾਡੇ ਅੰਦਰ ਜਾਂਦਾ ਹੈ । ਕਹਿਣ ਦਾ ਮਤਲਬ ਹੈ ਕਿ ਜਿਨ੍ਹੇ ਗੋਦਾਮਾਂ ਵਿੱਚ ਪੰਪ ਜਾ ਟਿਊਬਵੈਲ ਲੱਗੇ ਹੋਏ ਹਨ, ਉਹ ਬੰਦ ਹੋਣੇ ਚਾਹੀਦੇ ਹਨ। ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੰਪ ਬੰਦ ਕਰਵਾ ਦਿਆਂਗੇ।
ਕਮੇਟੀ ਨੇ ਜਾਨਣਾ ਚਾਹਿਆ ਕੇ ਕੀ ਅੱਜ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ ਹੋ ਰਹੀ ਹੈ ਅਤੇ ਅੱਜ ਧਰਨੇ ਲੱਗ ਰਹੇ ਹਨ।ਫ਼ੂਡ ਸਪਲਾਈ ਤੇ ਐਫ ਸੀ ਆਈ ਇਹ ਦੋ ਮਹਿਕਮੇ ਕਿਸਾਨਾਂ ਦੇ ਹਨ। ਵੈਸੇ ਹੋਣਾ ਇਹ ਚਾਹੀਦਾ ਹੈ ਕਿ ਜੋ ਕਣਕ ਤੇ ਝੋਨੇ ਵਿੱਚ ਮਿਲਾਵਟ ਕਰਦੇ ਹਨ, ਉਨ੍ਹਾਂ ਲਈ ਵੱਡੀ ਸਜ਼ਾ ਹੋਣੀ ਚਾਹੀਦੀ ਹੈ। ਅਤੇ ਕੀ ਗੋਦਾਮਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗੇ ਹੋਏ ਹਨ? ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਲੱਗੇ ਹੋਏ ਹਨ।