Punjab

BREAKING : ਭਗਵੰਤ ਮਾਨ ਸਰਕਾਰ ਨੇ ਮਾਰਕਿਟ ਤੋਂ ਫਿਰ ਲਿਆ 1500 ਕਰੋੜ ਦਾ ਕਰਜ਼ਾ , ਪੜੋ ਸਰਕਾਰ ਬਣਨ ਤੋਂ ਬਾਅਦ ਕਿੰਨਾ ਲਿਆ ਕਰਜ਼ਾ

ਪੰਜਾਬ ਦੀ ਵਿੱਤੀ ਹਾਲਤ ਇਸ ਕਦਰ ਖ਼ਰਾਬ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਕਰਜ਼ਾ ਲੈ ਕੇ ਖਰਚਾ ਚਲਾਉਣਾ ਪੈ ਰਿਹਾ ਹੈ ।ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਨਖਾਹ ਦੇਣ ਦੇ ਦਿਨ ਨੇੜੇ ਆ ਗਏ ਹਨ । ਦੂਜਾ ਸਰਕਾਰ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ । ਇਸ ਸਰਕਾਰ ਨੂੰ ਮਾਰਕੀਟ ਤੋਂ ਕਰਜ਼ਾ ਲੈਣ ਤੋਂ ਬਿਨ੍ਹਾ ਹੋ ਕੋਈ ਚਾਰਾ ਨਹੀਂ ਹੈ । ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਰਿਕਾਰਡ ਤੋੜ ਆਮਦਨ ਹੋਣ ਦੇ ਬਾਵਜੂਦ ਸਰਕਾਰ ਦਾ ਕਰਜੇ ਤੋਂ ਬਿਨ੍ਹਾ ਕੰਮ ਨਹੀਂ ਚੱਲ ਰਿਹਾ ਹੈ ।

ਉੱਚ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ 27 ਅਪ੍ਰੈਲ 2022 ਨੂੰ ਆਪਣੇ ਖਰਚ ਚਲਾਉਂਣ ਲਈ 1500 ਕਰੋੜ ਦਾ ਕਰਜ਼ਾ ਲੈਣਾ ਪਿਆ ਹੈ । ਪੰਜਾਬ ਸਰਕਾਰ ਨੇ 20 ਸਾਲ ਲਈ ਹੁਣ 1500 ਕਰੋੜ ਦਾ ਕਰਜ਼ਾ ਲਿਆ ਹੈ । ਪੰਜਾਬ ਸਰਕਾਰ ਨੇ 10 ਮਾਰਚ ਨੂੰ 1500 ਕਰੋੜ , 17 ਮਾਰਚ ਨੂੰ 1500 ਕਰੋੜ ਅਤੇ 24 ਮਾਰਚ ਨੂੰ 2500 ਕਰੋੜ ਦਾ ਮਾਰਕੀਟ ਤੋਂ ਕਰਜ਼ਾ ਲਿਆ ਸੀ ।ਪੰਜਾਬ ਸਰਕਾਰ ਨੇ ਮਾਰਚ ਮਹੀਨੇ ਵਿੱਚ 14 ਦਿਨਾਂ ਵਿੱਚ 5500 ਕਰੋੜ ਦਾ ਕਰਜ਼ਾ ਲਿਆ ਸੀ । ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ 10 ਮਾਰਚ ਤੋਂ ਲੈ ਕੇ 27 ਅਪ੍ਰੈਲ ਤੱਕ 7000 ਕਰੋੜ ਦਾ ਕਰਜ਼ਾ ਮਾਰਕੀਟ ਤੋਂ ਚੁੱਕ ਲਿਆ ਹੈ ।
1 ਅਪ੍ਰੈਲ 2022 ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਨੇ ਵਿੱਤੀ ਸਾਲ ਦੇ ਪਹਿਲੇ ਮਹੀਨੇ ਹੀ 1500 ਕਰੋੜ ਦਾ ਕਰਜ਼ਾ ਲੈ ਲਿਆ ਹੈ ।

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਪਿਛਲੇ ਦਿਨਾਂ ਵਿਚ ਕਿਹਾ ਸੀ ਕਿ ਪੰਜਾਬ ਉਤੇ 3 ਲੱਖ ਕਰੋੜ ਦਾ ਕਰਜ਼ਾ ਹੋਣ ਜਾ ਰਿਹਾ ਹੈ ਜਿਸ ਦੀ ਸਰਕਾਰ ਜਾਚ ਕਰਵਾਏਗੀ ਕਿ ਪਿਛਲੀ ਸਰਕਾਰਾਂ ਨੇ ਇਹ ਪੈਸੇ ਕਿਥੇ ਖਰਚ ਕੀਤੇ ਹਨ । ਜਦੋ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਰਜ਼ਾ ਕੇ ਆਪਣਾ ਖਰਚ ਚਲਾਉਂਣਾ ਪਾ ਰਿਹਾ ਹੈ । 

ਪਿਛਲੀਆਂ ਸਰਕਾਰਾਂ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ , ਜਾਂਚ ਕਰਾ ਕੇ ਰਿਕਵਰੀ ਕਰਾਂਗੇ : CM ਭਗਵੰਤ

Related Articles

Leave a Reply

Your email address will not be published. Required fields are marked *

Back to top button
error: Sorry Content is protected !!