ਸਰਦਾਰ ਤਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪਸੂ ਪਾਲਣ ਜੀ ਨੇ 505 ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਮਾਣਯੋਗ ਸਰਦਾਰ ਤਰਿਪਤ ਰਜਿੰਦਰ ਸਿੰਘ ਮੰਤਰੀ ਪਸੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਨੇ ਲਾਈਵ ਸਟਾਕ ਕੰਪਲੈਕਸ ਵਿੱਚ ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਪੇਂ।ਉਨਾਂ ਇਸ ਮੌਕੇ ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਸੂ ਪਾਲਕਾਂ ਦੀ ਭਲਾਈ ਲਈ ਲਗਾਤਾਰ ਕੋਸਿਸਾਂ ਕਰ ਰਹੀ ਹੈ।ਇਸ ਵਿੱਤ ਪਸੂ ਭਲਾਈ ਸੇਵਾਵਾਂ ਦਾ ਵੱਡਾ ਯੋਗਦਾਨ ਹੈ।ਉਨਾਂ ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਪਸੂ ਪਾਲਕਾਂ ਦੀ ਪੂਰੀ ਤਨਦੇਹੀ ਨਾਲ ਸੇਵਾਵਾਂ ਦੇਣ ਤਾਂ ਜੋ ਗਰੀਬ ਪਸੂ ਪਾਲਕਾਂ ਨੂੰ ਵੱਧ ਤੋ ਵੱਧ ਮਦਦ ਮਿਲ ਸਕੇ।ਇਸ ਮੌਕੇ ਸ ਰਵਨੀਤ ਕੌਰ ਵਧੀਕ ਮੁੱਖ ਸਕੱਤਰ ਪਸੂ ਪਾਲਣ ,ਸ ਮਲਵਿੰਦਰ ਸਿੰਘ ਜੱਗੀ ਸਕੱਤਰ ਪਸੂ ਪਾਲਣ,ਡਾ ਹਰਵਿੰਦਰ ਸਿੰਘ ਕਾਹਲੋਂ ਡਾਇਰੈਕਟਰ ਪਸੂ ਪਾਲਣ,ਸ ਭਗਵੰਤ ਪਾਲ ਸਿੰਘ ਸੱਚਰ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਅਮ੍ਰਿਤਸਰ ਅਤੇ ਸ ਭੁਪਿੰਦਰ ਸਿੰਘ ਸੱਚਰ ਪ੍ਰਧਾਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੀ ਮੌਜੂਦ ਸਨ ਇਹ ਜਾਣਕਾਰੀ ਮੀਡੀਆ ਨੂੰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ