Punjab
ਠੇਕੇ ਤੇ ਲੱਗੇ ਸੇਵਾ ਮੁਕਤ ਕਰਮਚਾਰੀਆਂ ਨੂੰ ਰਾਹਤ; ਸੇਵਾ ਮੁਕਤੀ ਤੋਂ ਬਾਅਦ ਨੌਕਰੀ ,ਪੰਜਾਬ ਸਰਕਾਰ ਦੇ ਬਦਲੇ ਸ਼ੁਰ
ਪੰਜਾਬ ਸਰਕਾਰ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਠੇਕੇ ਤੇ ਲੱਗੇ ਕਰਮਚਾਰੀਆ ਨੂੰ ਵੱਡੀ ਰਾਹਤ ਦੇ ਦਿੱਤੀ ਹੈ ਵੱਡੀ ਗੱਲ ਇਹ ਹੈ ਕਿ ਸਰਕਾਰ ਵਲੋਂ 58 ਸਾਲ ਤੋਂ ਬਾਅਦ ਵਾਧੇ ਦੇ ਚੱਲ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫੈਸਲਾ ਬੋਰਡ ਤੇ ਕਾਰਪੋਰੇਸ਼ਨ ਤੇ ਲਾਗੂ ਨਹੀਂ ਕੀਤਾ ਹੈ ਸਰਕਾਰ ਵਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਹ ਸਿਰਫ ਵਿਭਾਗਾਂ ਤੇ ਹੀ ਲਾਗੂ ਹੋਵੇਗਾ ਸੂਤਰਾਂ ਦੇ ਕਹਿਣਾ ਹੈ ਕਿ ਹੈਲਥ ਕਾਰਪੋਰੇਸ਼ਨ ਵਿਚ 5 ਦੇ ਕਰੀਬ ਐਕਸੀਅਨ ਠੇਕੇ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਤੇ ਮੁੱਖ ਮੰਤਰੀ ਦਾ ਫੈਸਲਾ ਲਾਗੂ ਨਹੀਂ ਹੋ ਰਿਹਾ ਹੈ ਜਿਸ ਕਾਰਨ ਓਥੇ ਕਰਮਚਾਰੀਆ ਦੀ ਤਰੱਕੀ ਰੁਕੀ ਪਈ ਹੈ