ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
ਚੰਡੀਗੜ, 6 ਦਸੰਬਰ
ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ ਇਮਾਨਦਾਰੀ ਅਤੇ ਪੂਰੇ ਸਮਰਪਨ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਡਾਕਟਰੀ ਪੇਸ਼ੇ ਵਿੱਚ ਉੱਚ ਕਦਰਾਂ-ਕੀਮਤਾ ਨੂੰ ਕਾਇਮ ਰੱਖਣ ਦੀ ਤਵੱਕੋ ਰੱਖਦੇ ਹਨ ਅਤੇ ਇਸ ਦਿਸ਼ਾ ਵੱਲ ਲਗਾਤਾਰ ਕੰਮ ਕਰਦੇ ਰਹਿਣਗੇ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਇਸ ਨਵੀਂ ਜ਼ਿੰਮੇਂਵਾਰੀ ’ਤੇ ਖਰਾ ਉਤਰਣ ਦੀ ਹਰ ਕੋਸ਼ਿਸ਼ ਕਰਨਗੇ।
ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਜਨਮੇ ਡਾ. ਪਰੂਥੀ ਨੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ। ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ ਡਾ. ਪਰੂਥੀ ਨੇ ਵੱਖ ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ ਅਤੇ ਇਸ ਖੇਤਰ ਵਿੱਚ ਵੱਡਾ ਨਾਮੜਾ ਖੱਟਿਆ। ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। 1995 ਵਿੱਚ ਉਨਾਂ ਨੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦੇ ਨਾਂ ਹੇਠ ਉੱਤਰੀ ਭਾਰਤ ਦਾ ਪਹਿਲਾ ਓਪਨ ਹਾਰਟ ਸਰਜਰੀ ਸੈਂਟਰ ਖੋਲਿਆ। ਉਹ ਇਸ ਦੇ ਚੇਅਰਮੈਨ-ਕਮ- ਡਾਇਰੈਕਟਰ ਹਨ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ।
ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਆਈ.ਐਮ.ਏ ਦੇ ਰਾਸ਼ਟਰੀ ਉਪ ਪ੍ਰਧਾਨ ਡਾ.ਨਵਜੋਤ ਦਹੀਆ, ਡਾ.ਅਵਨੀਸ਼ ਕੁਮਾਰ, ਡੀ.ਆਰ.ਐਮ.ਈ.ਪੰਜਾਬ ਅਤੇ ਹੋਰ ਪੀਐਸਸੀ ਮੈਂਬਰ ਜਿਨਾਂ ਵਿੱਚ ਡਾ.ਗਿਰੀਸ਼ ਸਾਹਨੀ, ਮੀਤ ਪ੍ਰਧਾਨ ਡਾ. ਮਨੋਜ ਕੁਮਾਰ ਸੋਬਤੀ, ਡਾ. ਜੈਸਮੀਨ ਕੌਰ, ਡਾ: ਸੁਰਿੰਦਰਪਾਲ ਸਿੰਘ, ਡਾ: ਵਿਜੈ ਕੁਮਾਰ, ਡਾ: ਕਰਮਵੀਰ ਗੋਇਲ, ਡਾ: ਅਮਰਬੀਰ ਸਿੰਘ, ਡਾ: ਪਿ੍ਰਤਪਾਲ ਸਿੰਘ, ਡਾ: ਭਗਵੰਤ ਸਿੰਘ, ਡਾ: ਅਸ਼ੋਕ ਉੱਪਲ, ਡਾ: ਅਕਾਸ਼ ਦੀਪ ਅਗਰਵਾਲ, ਰਜਿਸਟਰਾਰ, ਸ੍ਰੀ ਵਰਿੰਦਰ ਸੂਦ ਓ.ਐਸ.ਡੀ ਵਰਿੰਦਰ ਸੂਦ ਵੀ ਹਾਜ਼ਰ ਸਨ।
ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਡਾ: ਅਨੇਜਾ ( ਚਮੜੀ ਰੋਗਾਂ ਦੇ ਮਾਹਰ), ਡਾ: ਹਰਨੂਰ ਪਰੂਥੀ (ਕਾਰਡੀਓਲਾਜਿਸਟ ਅਤੇ ਡਾਇਰੈਕਟਰ ਕੈਪੀਟੋਲ ਹਸਪਤਾਲ), ਸ੍ਰੀ ਜੀ. ਐੱਸ. ਸਿਆਲ (ਸੀ. ਏ. ਅਤੇ ਟਰੱਸਟੀ ਅਜੀਤ ਸਮਾਚਾਰ) ਸ੍ਰੀ ਜਤਿੰਦਰ ਪਾਲ ਪਰੂਥੀ (ਚੇਅਰਮੈਨ ਗਲੈਕਸੀ ਆਟੋਜੋਨ) ਸ੍ਰੀ ਢੀਂਡਸਾ ਅਤੇ ਸ੍ਰੀ ਕਰਨ ਲਾਲੀ ਵੀ ਪ੍ਰਧਾਨ ਦੇ ਨਾਲ ਮੌਜੂਦ ਸਨ।
———–
Dr. Charnjit Singh Pruthi assumed the office of President of the Punjab Medical Council
Chandigarh, December 6
Distinguished cardiologist of northern India, Dr. Charnjit Singh Pruthi, took over as the President of the Punjab Medical Council in a simple but impressive ceremony.
After assuming the office at the Punjab Medical Education and Research Bhawan, Dr. Pruthi thanked the Chief Minister Punjab Mr. Charanjit Singh Channi and Medical Education and Research Minister Dr. Raj Kumar Verka for providing this new opportunity. He said that he will use the experience gained in the medical field to improve the working of the Medical Council and will carry out this new responsibility with a spirit of honesty and dedication. He said that he was keen to maintain high standards in the medical field and he will continue to work towards this end. He said that every effort will be made to fulfill this new responsibility, given by the Punjab government.
It may be recalled that Dr. Pruthi born on December 2, 1953 in Jagraon (Ludhiana), obtained MBBS degree in 1977 and M.D. (Medicine) degree in 1983 from Government Medical College, Amritsar. He also received a Fellowship in Cardiology. After study, Dr. Pruthi has served in various medical institutions. He has participated in many national and international conferences. In 1995, he has started northern India’s first open heart surgery center under the name of BBC Heart Care Pruthi Hospital Jalandhar. He is its Chairman cum Director. He is also chairman of Capitol Hospital Jalandhar.
Apart from senior officers of Medical Education and Research Department, national vice president of IMA Dr. Navjot Dahiya, Dr. Avnish Kumar, DRME Punjab, other PMC members including Dr. Girish Sahni, Vice-President, Dr. Manoj Kumar Sobti, Dr. Jasmine Kaur, Dr. Surinder Pal Singh, Dr. Vijay Kumar, Dr. Karamvir Goyal, Dr. Amarbir Singh, Dr. Pritpal Singh, Dr. Bhagwant Singh, Dr. Ashok Uppal, Dr. Akash Deep Aggarwal, Registrar, Sh. Virender Sood, OSD were also present on this occasion.
Family and friends including Dr Aneja (renowned skin specialist ) , Dr Harnoor Pruthi (cardiologist and Director Capitol Hospital ) , Sh GS Syal (CA and trustee Ajit Samachar) Sh Jatinder Paul Pruthi (Chairman Galaxy Autozone ) Mr Dhindsa and Mr Karan Lally accompanied the President.
————-
डॉक्टर चरणजीत सिंह परूथी ने पंजाब मैडीकल कौंसिल के प्रधान का पद संभाला
चंडीगढ़, 06 दिसम्बर
उत्तरी भारत के दिल के रोगों के माहिर डॉक्टर चरणजीत सिंह परूथी ने आज एक सादे परन्तु प्रभावशाली समागम के दौरान पंजाब मैडीकल कौंसिल के प्रधान के तौर पर पद संभाल लिया है।
डॉक्टरी शिक्षा और अनुसंधान भवन में पद संभालने के बाद डॉ. परूथी ने यह ज़िम्मेदारी देने के लिए पंजाब के मुख्यमंत्री श्री चरणजीत सिंह चन्नी और डॉक्टरी शिक्षा और अनुसंधान मंत्री डॉ. राज कुमार वेरका का धन्यवाद किया। उन्होंने कहा कि वह मैडीकल क्षेत्र में हासिल किये तजुर्बे को मैडीकल कौंसिल के कामों को अमल में लाने के लिए इस्तेमाल करेंगे और यह नयी ज़िम्मेदारी ईमानदारी और पूरे समर्पण से निभाएंगे। उन्होंने कहा कि वह डॉक्टरी पेशे में उच्च मूल्यों को कायम रखनें की आकांक्षा रखते हैं और इस दिशा की तरफ लगातार काम करते रहेंगे। उन्होेंने कहा पंजाब सरकार की तरफ से उनको सौंपी इस नयी ज़िम्मेदारी पर खरा उतरने की हर कोशिश करेंगे।
गौरतलब है कि 2दिसंबर 1953 को लुधियाना जिले के जगराओं में जन्मे डा. परूथी ने सरकारी मैडीकल कालेज अमृतसर से 1977 में एम.बी.बी.एस. करने के बाद इसी अदारे से 1983 में एम.डी. मैडिसन की डिग्री की। उन्होंने कार्डीओलाजी में फैलोशिप भी हासिल की। पढ़ाई के बाद डा. परूथी ने अलग अलग मैडीकल संस्थाओं में ज़िम्मेदारी निभाई और इस क्षेत्र में बड़ा यश अर्जित किया। उन्होंने अनेकों राष्ट्रीय और अंतरराष्ट्रीय कान्फ़्रेंसों में भाग लिया। 1995 में उन्होंने बी.बी.सी. हार्ट केयर परूथी अस्पताल जालंधर के नाम से उत्तरी भारत का पहला ओपन हार्ट सर्ज़री सैंटर खोला। वह इसके चेयरमैन-कम-डायरैक्टर हैं। इस समय पर वह कैपीटोल अस्पताल जालंधर के चेयरमैन भी हैं।
इस मौके पर मैडीकल शिक्षा और अनुसंधान विभाग के सीनियर अधिकारियों के अलावा आई.एम.ए के राष्ट्रीय उप प्रधान डा.नवजोत दहिया, डॉ. अवनीश कुमार, डी.आर.एम.ई.पंजाब और अन्य पीएससी मैंबर जिनमें डॉ. गिरीश साहनी, मीत प्रधान डा. मनोज कुमार सोबती, डॉ. जैसमीन कौर, डॉ. सुरिन्दरपाल सिंह, डॉ. विजै कुमार, डॉ. कर्मवीर गोयल, डॉ. अमरबीर सिंह, डॉ. प्रितपाल सिंह, डॉ. भगवंत सिंह, डॉ. अशोक उप्पल, डॉ. अकाश दीप अग्रवाल, रजिस्ट्रार, श्री वरिन्दर सूद ओ.एस.डी वरिन्दर सूद भी उपस्थित थे।
परिवार और दोस्तों के अलावा डॉ. अनेजा ( चमड़ी रोगों के माहिर), डॉ. हरनूर परूथी (कार्डीओलाजिस्ट और डायरैक्टर कैपीटोल अस्पताल), श्री जी. एस. सिआल (सी. ए. और ट्रस्टी अजीत समाचार) श्री जतिन्दर पाल परूथी (चेयरमैन गलैकसी आटोजोन) श्री ढींडसा और श्री करन लाली भी प्रधान के साथ मौजूद थे।
——–