January 19, 2022

ਇਕਬਾਲ ਸਿੰਘ ਚੰਨੀ ਖੰਨਾ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਵਿਚੋਂ 6 ਸਾਲਾਂ ਲਈ ਖਾਰਜ

ਇਕਬਾਲ ਸਿੰਘ ਚੰਨੀ ਖੰਨਾ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਵਿਚੋਂ 6 ਸਾਲਾਂ ਲਈ ਖਾਰਜ

ਚੰਡੀਗੜ੍ਹ 6 ਦਸੰਬਰ-– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਲੋਂ ਸ਼ਿਕਾਇਤਾਂ ਮਿਲਣ ਕਰਕੇ ਸ ਇਕਬਾਲ ਸਿੰਘ ਚੰਨੀ ਖੰਨਾ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ  ਇਕਬਾਲ ਸਿੰਘ ਚੰਨੀ ਪਾਰਟੀ ਦੀ ਪੀ ਏ ਸੀ ਦੇ ਮੈਂਬਰ ਹਨ। ਉਹ ਪਾਰਟੀ ਵਲੋਂ ਖੰਨਾ ਹਲਕੇ ਤੋਂ ਐਲਾਨੇ ਅਧਿਕਾਰਤ ਉਮੀਦਵਾਰ ਦਾ ਲਗਾਤਾਰ ਵਿਰੋਧ ਕਰ ਰਹੇ ਹਨ, ਜਿਸ ਕਰਕੇ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਓਹਨਾ ਨੂੰ  6 ਸਾਲਾਂ ਵਾਸਤੇ ਪਾਰਟੀ ਵਿੱਚੋ ਕੱਢਿਆ ਜਾਂਦਾ ਹੈ। ਡਾ ਚੀਮਾ ਨੇ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ।