Punjab

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਹਿਮਾਚਲ ਦੇ ਮੁਲਾਜ਼ਮ

ਹੁਣ ਮਿਲਕੇ ਕਰਨਗੇ ਤਨਖਾਹ ਕਮਿਸ਼ਨ ਲਈ ਸੰਘਰਸ਼

ਚੰਡੀਗੜ੍ਹ, 23 ਜੁਲਾਈ :  ਅੱਜ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਸੰਘਰਸ਼ ਉਦੋਂ ਹੋਰ ਮਜਬੂਤ ਹੋ ਗਿਆ ਜਦੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਵਿਸ਼ਾਲ ਰੈਲੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਸੰਗਠਨ ਵੀ ਸ਼ਾਮਿਲ ਹੋਏ।  ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਗੇਟ ਰੈਲੀ ਵਿੱਚ ਹਿਮਾਚਲ ਪ੍ਰਦੇਸ਼ ਸਕੱਤਰੇਤ ਐਸੋਸੀਏਸ਼ਨ ਤੋਂ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ, ਜਨਰਲ ਸਕੱਤਰ ਸ਼੍ਰੀ ਕਮਲ ਕਿਸੋਰ ਸ਼ਰਮਾਂ, ਮੀਤ ਪ੍ਰਧਾਨ ਰਮਨ ਸ਼ਰਮਾਂ, ਕੈਸ਼ੀਅਰ ਸੁਰਿੰਦਰ ਕੁਮਾਰ, ਕਾਰਜਕਾਰੀ ਮੈਂਬਰ ਮਹਿੰਦਰ ਸਿੰਘ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਰੈਲੀ ਵਿੱਚ ਸ਼ਾਮਿਲ ਹੋਏ ।  ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਭੱਤੇ ਘਟਾ ਦਿੱਤੇ ਗਏ ਸਨ ਜਿਸ  ਕਰਕੇ ਮੁਲਾਜ਼ਮਾਂ ਵੱਲੋਂ ਲਗਾਤਾਰ ਰੈਲੀਆਂ, ਹੜਤਾਲਾਂ ਅਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।  ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨੂੰ ਦੱਸਦਿਆਂ ਕਿਹਾ ਕਿ ਪਿਛਲੇ ਸਾਰੇ ਤਨਖਾਹ ਕਮਿਸ਼ਨ ਅਕਾਲੀਆਂ ਵੱਲੋਂ ਦਿੱਤੇ ਗਏ ਸਨ।  ਪ੍ਰੰਤੂ, ਕਾਂਗਰਸ ਕੋਲ ਇਹ ਮੌਕਾ ਪਹਿਲਾ ਵਾਰ ਸੀ ਜਦੋਂ ਮੁਲਾਜ਼ਮਾਂ ਨੂੰ ਉਨ੍ਹਾਂ ਵੱਲੋਂ 6ਵਾਂ ਤਨਖਾਹ ਕਮਿਸ਼ਨ ਦਿੱਤਾ ਜਾਣਾ ਸੀ।  ਪ੍ਰੰਤੂ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਭੱਤੇ ਘਟਾਕੇ  ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਬਹੁਤ ਬੜਾ ਧ੍ਰੋਹ ਕਮਾਇਆ ਹੈ।  ਉਨ੍ਹਾਂ ਦੱਸਿਆ ਕਿ ਮੁਲਾਜ਼ਮ ਜੰਥੇਬੰਦੀਆਂ ਵਿਸ਼ੇਸ਼ ਤੌਰ ਤੇ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ, ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਇਸ ਦਾ ਪੁਰਜੌਰ ਵਿਰੋਧ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਐਕਸ਼ਨ ਦੇ ਸਕਦੇ ਹਨ।  ਦੱਸ ਦੇਈਏ ਕਿ ਡੀ.ਸੀ ਦਫਤਰਾਂ ਦੇ ਕਾਮੇ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਤੇ ਹਨ।  ਉੱਥੇ ਹੀ ਕੱਚੇ ਅਧਿਕਾਪਕ ਵੀ ਜਬਰਦਸਤ ਰੋਸ਼ ਮੁਜਾਹਰੇ ਕਰ ਰਹੇ ਹਨ।

ਕੱਚੇ ਅਧਿਕਾਪਕ ਇਸ ਕਦਰ ਰੋਹ ਵਿੱਚ ਹਨ ਕਿ ਉਹ ਅੱਜ ਨਵਜੋਤ ਸਿੰਘ ਸਿੱਧੂ ਦੀ ਬਤੌਰ ਕਾਂਗਰਸ ਪ੍ਰਧਾਨ ਤਾਜਪੋਸ਼ੀ ਮੌਕੇ ਕਾਂਗਰਸ ਭਵਨ ਦੀ ਛੱਤ ਤੇ ਚੜ੍ਹ ਗਏ ਅਤੇ ਵਿਰੋਧ ਕਰਨ ਲੱਗ ਗਏ।   ਇਸੇ ਤਰ੍ਹਾਂ ਉਪ ਵੈਦ ਯੂਨੀਅਨ ਦੇ ਪ੍ਰਧਾਨ ਤਜਿੰਦਰ ਸਿੰਘ ਵੱਲੋਂ ਵੀ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੂੰ ਆਪਣਾ ਸਮਰਥਨ ਦਿੱਤਾ।  ਇਸ ਤੋਂ ਇਲਾਵਾ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਪਰਮਜੀਤ ਕੌਰ ਸੰਧੂ ਨੇ ਵੀ  ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ।  ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ ਨੇ ਕਿਹਾ ਕਿ ਰਾਜ ਵਿੱਚ ਸਭ ਤੋਂ ਮਾੜੀ ਹਾਲਤ ਦਰਜਾ-4 ਕਮਰਚਾਰੀਆਂ ਦੀ ਹੈ ਜਿਨ੍ਹਾਂ ਦੀਆਂ ਨਾ ਤਾਂ ਪਦ ਉੱਨਤੀਆਂ ਹੋ ਰਹੀਆਂ ਹਨ ਅਤੇ ਨਾ ਹੀ ਸਿੱਧੀ ਭਰਤੀ ਹੋ ਰਹੀ ਹੈ।।  ਪੀ.ਐਸ.ਐਮ.ਐਸ.ਯੂ ਦੇ ਜਨਰਲ ਸਕੱਤਰ ਸ. ਮਨਦੀਪ ਸਿੰਘ ਸਿੱਧੂ ਨੇ ਵੀ ਇਸ ਰੈਲੀ ਵਿੱਚ ਭਾਗ  ਲਿਆ ਅਤੇ ਖੇਤਰੀ ਅਮਲੇ ਦੀਆਂ ਬਹੁਤ ਸਾਰੀ ਮੰਗਾਂ ਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ 29 ਜੁਲਾਈ 2021 ਨੂੰ ਪਟਿਆਲਾ ਵਿਖੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈਕੇ ਰਾਜ ਪੱਧਰੀ ਰੈਲੀ ਕਰਨਗੇ ਅਤੇ ਸਰਕਾਰ ਦੀਆਂ ਚੂਲਾਂ ਹਿਲਾਉਣਗੇ।

ਸਕੱਤਰੇਤ ਦੀਆਂ ਜੱਥੇਬੰਦੀਆਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਨੂੰ ਲੈਕੇ  ਮੁਲਾਜ਼ਮਾਂ ਦਾ ਪੱਖ ਨਾ  ਸੁਣਿਆ ਤਾ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਸਖਤ ਐਕਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ।  ਮੰਤਰੀਆਂ ਦੀ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਵਿੱਤ ਮੰਤਰੀ ਸ਼ਾਮਿਲ ਹੋਣ ਤੋਂ ਆਨਾਕਾਨੀ ਕਰ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਮੁਲਾਜ਼ਮਾਂ ਪ੍ਰਤੀ ਨੀਅਤ ਵਿੱਚ ਖੋਟ ਸਪਸ਼ਟ ਹੋ ਗਈ ਹੈ।  ਇਸ ਮੀਟਿੰਗ ਵਿੱਚ ਤਨਖਾਹ ਕਮਿਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਤੇ ਵਿਚਾਰ ਕੀਤਾ ਜਾਣਾ ਸੀ। ਰੈਲੀ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਸ਼੍ਰੀ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, , ਅਮਰਵੀਰ ਸਿੰਘ ਗਿੱਲ, ਇੰਦਰਪਾਲ ਭੰਗੂ,  ਮਨਜੀਤ ਸਿੰਘ, ਆਦਿ ਸਕੱਤਰੇਤ ਅਫਸਰਜ਼ ਐਸੋਸੀਏਸ਼ਨ ਤੋਂ ਮਨਜੀਤ ਸਿੰਘ ਰੰਧਾਵਾ, , ਵਿੱਤੀ ਸਕੱਤਰੇਤ ਐਸੋਸੀਏਸ਼ਨ ਤੋਂ ਅਲਕਾ ਚੋਪੜਾ, ਅੱਤਰ ਸਿੰਘ, ਸੌਰਭ ਅਤੇ ਪਰਸਨਲ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਔਜਲਾ, ਜਸਬੀਰ ਕੌਰ ਅਤੇ ਸੁਦੇਸ਼ ਕੁਮਾਰੀ ਅਤੇ ਸਕੱਤਰੇਤ ਦਰਜਾ -4 ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ ਆਦਿ ਵੀ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!