Punjab
ਨਵਜੋਤ ਸਿੱਧੂ ਵਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ , ਸੋਨੀਆ ਗਾਂਧੀ ਲੈਣਗੇ ਪੰਜਾਬ ਨੂੰ ਲੈ ਕੇ ਫੈਸਲਾ : ਰਾਵਤ ਦੇ ਬਦਲੇ ਤੇਬਰ
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਦੇ ਚਲਦੇ ਨਵਜੋਤ ਸਿੰਘ ਸਿੱਧੂ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ । ਪਰ ਸਿੱਧੂ ਜਿਥੇ ਮੀਡਿਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਨਿਕਲ ਗਏ । ਓਥੇ ਪੰਜਾਬ ਦੇ ਪ੍ਰਭਾਰੀ ਹਰੀਸ਼ ਰਾਵਤ ਦੇ ਸੁਰ ਵੀ ਠੰਡੇ ਪਏ ਨਜ਼ਰ ਆਏ । ਰਾਵਤ ਨੇ ਕਿਹਾ ਕਿ ਜਲਦ ਫੈਸਲਾ ਸਾਹਮਣੇ ਆ ਜਾਵੇਗਾ ।
ਰਾਵਤ ਨੇ ਕਿਹਾ ਕਿ ਅਸੀਂ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੋਪ ਦਿੱਤੀ ਹੈ । ਹੁਣ ਸੋਨੀਆ ਗਾਂਧੀ ਪੰਜਾਬ ਨੂੰ ਲੈ ਕੇ ਫੈਸਲਾ ਲੈਣਗੇ । ਮੀਟਿੰਗ ਵਿੱਚ ਕੀ ਹੋਇਆ ਹੈ ਇਸ ਬਾਰੇ ਓਹਨਾ ਨੇ ਕੁਝ ਬੋਲਣ ਤੋਂ ਨਾਹ ਕਰ ਦਿੱਤੀ ਹੈ । ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਇਕ ਕਰਕੇ ਮਿਲ ਰਹੇ ਹਨ ।