Punjab
ਬਿਜਲੀ ਸੰਕਟ ਨੇ ਪਾਇਆ ਪੰਜਾਬ ਸਰਕਾਰ ਤੇ ਵਿਤੀ ਬੋਝ ,ਲਿਆ 1000 ਕਰੋੜ ਦਾ ਕਰਜ਼ਾ
ਪੰਜਾਬ ਅੰਦਰ ਇਸ ਸਮੇ ਬਿਜਲੀ ਦਾ ਭਾਰੀ ਸੰਕਟ ਚੱਲ ਰਿਹਾ ਹੈ । ਬਿਜਲੀ ਦੀ ਕਮੀ ਦੇ ਕਾਰਨ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਖਰੀਦਣੀ ਪਾ ਰਹੀ ਹੈ । ਦੂਜੇ ਪਾਸੇ ਵਿੱਤੀ ਸੰਕਟ ਦੇ ਕਾਰਨ ਸਰਕਾਰ ਨੂੰ ਹੁਣ ਕਰਜ਼ਾ ਲੈਣਾ ਪਾ ਰਿਹਾ ਹੈ ।
ਬਿਜਲੀ ਦੇ ਸੰਕਟ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਤੁਰੰਤ 500 ਕਰੋੜ ਰੁਪਏ ਜਾਰੀ ਕਾਰਨ ਦੇ ਆਦੇਸ਼ ਦਿੱਤੇ ਸਨ ।
ਇਸ ਸਮੇ ਪੀ ਐਸ ਪੀ ਸੀ ਐਲ ਗੰਭੀਰ ਸੰਕਟ ਵਿਚ ਚੱਲ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਨੇ ਅੱਜ ਮਾਰਕੀਟ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ । ਪੰਜਾਬ ਸਰਕਾਰ ਨੇ ਇਹ ਕਰਜ਼ਾ 10 ਸਾਲ ਲਈ ਲਿਆ ਹੈ ਇਹ ਕਰਜ਼ਾ 2031 ਤਕ ਮੋੜਿਆ ਜਾਵੇਗਾ ।