Punjab
ਸਿਮਰਜੀਤ ਬੈਂਸ ਖਿਲਾਫ ਬਲਾਤਕਾਰ ਦੀ ਐਫ ਆਈ ਆਰ ਦਰਜ ਕਰਨ ਦੇ ਅਦਾਲਤ ਵਲੋਂ ਆਦੇਸ਼
ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਮਾਮਲਾ ਦਰਜ ਕਰਨ ਦੀ ਕੀਤੀ ਸੀ ਮੰਗ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਦੋਸ਼ ਲਾਉਂਣ ਵਾਲੀ ਮਹਿਲਾ ਦੀ ਅਪੀਲ ਤੇ ਲੁਧਿਆਣਾ ਦੀ ਜਿਲਾ ਅਦਾਲਤ ਨੇ ਅੱਜ ਬਲਾਤਕਾਰ ਮਾਮਲੇ ਵਿਚ ਐਫ ਆਈ ਆਰ ਦਰਜ ਕਰਨ ਦੇ ਪੁਲਿਸ ਨੂੰ ਆਦੇਸ਼ ਦਿਤੇ ਹਨ ਇਸ ਮਹਿਲਾ ਵਲੋਂ ਪਿਛਲੇ ਸਾਲ 16 ਨਵੰਬਰ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵਲੋਂ ਐਫ ਆਈ ਆਈ ਦਰਜ ਨਹੀਂ ਕੀਤੀ ਗਈ ਸੀ ਜਿਸ ਤੋਂ ਮਹਿਲਾ ਵਲੋਂ ਜਿਲਾ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਸੀ