ਪੰਜਾਬ ਵਿਚ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਨਵਜੋਤ ਸਿੱਧੂ ਨੇ ਕੀਤਾ ਖਾਰਜ , ਕਿਹਾ ਬਾਦਲਾਂ ਕੋਲ ਕੋਈ ਵਿਜ਼ਨ ਨਹੀਂ
ਕਿਹਾ ਇਥੇ ਬਾਦਲਾਂ ਤੋਂ ਵੱਡੇ ਪਲੇਅਰ ਆ ਜਾਣਗੇ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਅਤੇ ਕਿਹਾ ਹੈ ਕਿ ਪੰਜਾਬ ਦੇ ਲਈ ਪੰਜਾਬ ਦਾ ਮਾਡਲ ਅਪਣਾਇਆ ਜਾਣਾ ਚਾਹੀਦਾ ਹੈ । ਕੇਜਰੀਵਾਲ ਦੇ ਨਾਲ ਹੀ ਬਾਦਲਾਂ ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਬਾਦਲਾਂ ਨੂੰ ਕੀ ਦੋਸ਼ ਦੇਣਾ ਹੈ , ਕਿਉਂਕਿ ਉਨ੍ਹਾਂ ਕੋਲ ਤਾਂ ਕੋਈ ਵਿਜ਼ਨ ਹੀ ਨਹੀਂ ਹੈ । ਤਾਂ ਹੀ ਤਾਂ ਗ਼ਲਤ ਪੀ ਪੀ ਏ ਸਮਝੌਤਾ ਕੀਤਾ ਗਿਆ ।
ਸਿੱਧੂ ਨੇ ਕਿਹਾ ਕਿ ਦਿੱਲੀ ਦਾ ਮਾਡਲ ਪੰਜਾਬ ਵਿਚ ਲਾਗੂ ਨਹੀਂ ਹੋ ਸਕਦਾ ਹੈ , ਕਿਉਂਕਿ ਦਿੱਲੀ ਬਿਜਲੀ ਪੈਦਾ ਨਹੀਂ ਕਰਦਾ ਹੈ । ਆਪਣੀ ਜਰੂਰਤ ਦੀ ਬਿਜਲੀ ਉਹ ਟਾਟਾ ਅਤੇ ਅੰਬਾਨੀ ਤੋਂ ਲੈਂਦਾ ਹੈ, ਜਦੋਕਿ ਪੰਜਾਬ ਆਪਣੀ ਜਰੂਰਤ ਦੀ 25 ਫ਼ੀਸਦੀ ਬਿਜਲੀ ਖੁਦ ਪੈਦਾ ਕਰਦਾ ਹੈ । ਜਿਸ ਨਾਲ ਪੰਜਾਬ ਦੇ ਖੇਤਾਂ ਤਕ ਬਿਜਲੀ ਜਾਂਦੀ ਹੈ ਅਤੇ ਹਜਾਰਾਂ ਲੋਕਲ ਨੌਜਵਾਨਾਂ ਨੂੰ ਰੁਜਗਾਰ ਮਿਲ ਰਿਹਾ ਹੈ । ਦਿੱਲੀ ਮਾਡਲ ਦਾ ਮਤਲਬ ਹੋਵੇਗਾ ਕਿ ਪੰਜਾਬ ਅੰਦਰ ਬਾਦਲਾਂ ਨਾਲੋਂ ਵੱਡੇ ਨਿਜੀ ਪਲੇਅਰ ਆ ਜਾਣਗੇ ।
ਸਿੱਧੂ ਨੇ ਕਿਹਾ ਕਿ ਜਦੋ ਸੋਲਰ ਐਨਰਜੀ ਨਾਲ ਸਾਰੇ ਲਾਭ ਦੇ ਨਾਲ 1 ਰੁਪਏ 99 ਪੈਸੇ ਪ੍ਰਤੀ ਯੂਨਿਟ ਮਿਲ ਜਾਂਦੀ ਹੈ , ਤਾਂ ਅਜਿਹੇ ਵਿਚ ਪੰਜਾਬ ਵਿਚ ਥਰਮਲ ਲਗਾਉਣ ਦੇ ਲਈ ਬਾਦਲ ਸਰਕਾਰ ਨੇ ਕਈ ਪੀ ਪੀ ਏ ਸਮਝੌਤੇ ਕਰਨ ਨਾਲ ਪੰਜਾਬ ਅੰਦਰ ਬਿਜਲੀ ਮਹਿੰਗੀ ਮਿਲ ਰਹੀ ਹੈ । ਸਿੱਧੂ ਨੇ ਕਿਹਾ ਕਿ ਨੀਤੀ ਤੇ ਕੰਮ ਕੀਤੇ ਬਿਨ੍ਹਾ ਰਾਜਨੀਤੀ ਕੇਵਲ ਨਕਾਰਾਤਮਕ ਪ੍ਰਚਾਰ ਹੈ ਅਤੇ ਜਨਤਾ ਦੇ ਹਿੱਟ ਦੇ ਏਜੰਡੇ ਤੋਂ ਬਿਨਾ ਰਾਜਨੀਤੀ ਇਥੇ ਵਪਾਰ ਦੀ ਲਈ ਹੈ । ਇਸ ਲਈ ਵਿਕਾਸ ਤੋਂ ਬਿਨਾ ਰਾਜਨੀਤੀ ਦਾ ਮੇਰੇ ਲਈ ਕੋਈ ਅਰਥ ਨਹੀਂ ਹੈ .. ਅੱਜ ਮੈਂ ਫਿਰ ਜ਼ੋਰ ਦਿੰਦਾ ਹਾਂ ਕਿ ਸੰਹੁ ਪੰਜਾਬ ਦੇ ਵਿਕਾਸ ਲਈ ਇਕ ਪੰਜਾਬ ਮਾਡਲ ਦੀ ਜਰੂਰਤ ਹੈ ।