ਸੁਖਬੀਰ ਬਾਦਲ ਅਤੇ ਅਕਾਲੀਆਂ ਦੇ ਏਜੰਡੇ ਤੇ ਮਾਈਨਿੰਗ ਕਿਉਂ ? ਪੈਟਰੋਲ , ਡੀਜ਼ਲ ਤੇ ਮਹਿੰਗਾਈ ਮੁੱਦਿਆਂ ਤੋਂ ਬੇਰੁਖੀ ਕਿਉਂ ?
ਪੰਜਾਬ ਦੀ ਜਨਤਾ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਕੱਟ, ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ , ਬੇਰੁਜਗਾਰੀ ਅਤੇ ਡਰੱਗ ਜਿਹੇ ਮੁਦਿਆ ਤੋਂ ਕਾਫੀ ਪ੍ਰੇਸ਼ਾਨ ਹੈ ਲੇਕਿਨ ਇਸ ਸਮੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਦੇ ਨਿਸ਼ਾਨੇ ਤੇ ਸਿਰਫ ਗੈਰ ਕਾਨੂੰਨੀ ਮਾਈਨਿੰਗ ਹੀ ਕਿਉਂ ਹੈ ? ਇਹ ਸਵਾਲ ਪੰਜਾਬ ਦੀ ਜਨਤਾ ਦੀ ਜੁਬਾਨ ਤੇ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾ ਹੀ ਅਕਾਲੀ ਦਲ ਕਿਉਂ ਮਾਈਨਿੰਗ ਦੀਆਂ ਸਾਈਟਾਂ ਤੇ ਜਾ ਕੇ ਛਾਪੇਮਾਰੀ ਕਰ ਰਿਹਾ ਹੈ ।
ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਅਸਮਾਨ ਨੂੰ ਛੁਹ ਰਹੀਆਂ ਹਨ । ਮੋਦੀ ਸਰਕਾਰ ਵਲੋਂ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ । ਅਕਾਲੀ ਦਲ ਇਸ ਦੇ ਬਾਵਜੂਦ ਦਿੱਲੀ ਵੱਲ ਕੂਚ ਕਿਉਂ ਨਹੀਂ ਕਰ ਰਿਹਾ ਹੈ । ਇਹ ਆਮ ਲੋਕਾਂ ਵਿਚ ਚਰਚਾ ਹੈ ਕਿ ਅਕਾਲੀ ਦਲ ਇਸ ਮੁੱਦੇ ਤੇ ਚੁਪੀ ਕਿਉਂ ਸਾਧ ਕੇ ਬੈਠਾ ਹੈ । ਜਦੋ ਕਿ ਮੋਦੀ ਸਰਕਾਰ ਦੇ ਸਮੇ ਵਿਚ ਇਸ ਸਮੇ ਮਹਿੰਗਾਈ ਵੀ ਜ਼ੋਰਾ ਤੇ ਹੈ । ਕੋਰੋਨਾ ਦੇ ਕਾਰਨ ਕਾਫੀ ਲੋਕ ਬੇਰੁਜਗਾਰ ਹੋ ਗਏ , ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ । ਸੁਖਬੀਰ ਬਾਦਲ ਅਤੇ ਅਕਾਲੀ ਦਲ ਦਾ ਪੂਰਾ ਧਿਆਨ ਇਸ ਸਮੇ ਮਾਈਨਿੰਗ ਵੱਲ ਲੱਗਿਆ ਹੋਇਆ ਹੈ । ਜਦੋ ਕਿ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਨੇਤਾ ਪਿੰਡਾਂ ਤੇ ਸ਼ਹਿਰਾਂ ਵਿਚ ਜਾ ਕਿ ਲੋਕਾਂ ਨੂੰ ਕਿਉਂ ਨਹੀਂ ਪੁੱਛ ਰਹੇ ਕਿ ਉਨ੍ਹਾਂ ਨੂੰ ਇਸ ਸਮੇ ਕੀ ਦਿੱਕਤਾਂ ਹਨ ।
ਆਮ ਲੋਕਾਂ ਵਿਚ ਇਹ ਵੀ ਚਰਚਾ ਜ਼ੋਰਾ ਤੇ ਹੈ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ, ਅਕਾਲੀ ਦਲ ਕਿਸਾਨੀ ਅੰਦੋਲਨ ਨੂੰ ਲੈ ਕਿ ਹੁਣ ਇੰਨਾ ਹਮਲਾਵਰ ਨਹੀਂ ਰਿਹਾ ਹੈ । ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਵੀ ਬਸਪਾ ਨਿਰਧਾਰਤ ਮਸਲਿਆਂ ‘ਤੇ ਪੂਰੀ ਤਰ੍ਹਾਂ ਅਕਾਲੀ ਨੇਤਾਵਾਂ ਦੀ ਆਵਾਜ਼ ਵਿਚ ਅਵਾਜ ਮਿਲਾ ਰਿਹਾ ਹੈ । ਅਕਾਲੀ ਦਲ ਦੇ 10 ਸਾਲ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਤੇ ਵੀ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਲੱਗਦੇ ਰਹੇ ਹਨ । ਇਹ ਹੀ ਕਾਂਗਰਸ ਅਕਾਲੀ ਦਲ ਤੇ ਦੋਸ਼ ਲਗਾਉਂਦੀ ਸੀ , ਪਰ ਅੱਜ ਅਕਾਲੀ ਦਲ ਵਲੋਂ ਕਾਂਗਰਸ ਤੇ ਦੋਸ਼ ਲਗਾਏ ਜਾ ਰਹੇ ਹਨ ।
ਇਸ ਸਮੇ ਪੰਜਾਬ ਦੀ ਜਨਤਾ ਮਹਿੰਗਾਈ , ਪੈਟਰੋਲ ਡੀਜ਼ਲ , ਬੇਰੁਜਗਾਰੀ ਵਰਗੇ ਮੁੱਦਿਆਂ ਨਾਲ ਜੂਝ ਰਹੀ ਹੈ । ਇਹ ਸਵਾਲ ਆਮ ਜਨਤਾ ਦੀ ਜੁਬਾਨ ਤੇ ਹੈ ਕਿ ਵਿਧਾਨ ਸਭਾ ਚੋਣ ਤੇ 6 ਮਹੀਨੇ ਪਹਿਲਾ ਅਕਾਲੀ ਦਲ ਨੇ ਮਾਈਨਿੰਗ ਦੇ ਮੁੱਦੇ ਤੇ ਮੋਰਚਾ ਕਿਉਂ ਖੋਲ ਦਿਤਾ ਹੈ । ਅਕਾਲੀ ਦਲ ਪ੍ਰਧਾਨ ਵਲੋਂ ਕਦੇ ਉਨ੍ਹਾਂ ਬੇਰੁਜਗਾਰ ਦਾ ਹਾਲ ਕਿਉਂ ਨਹੀਂ ਪੁੱਛਿਆ ਗਿਆ ਹੈ , ਜਿਹੜੇ ਪਿਛਲੇ ਸਮੇ ਦੌਰਾਨ ਪੁਲਿਸ ਦੇ ਲਾਠੀਚਾਰਜ ਦਾ ਸ਼ਿਕਾਰ ਹੋਏ ਹਨ । ਪਿੰਡਾਂ ਵਿਚ ਜਾ ਕਿ ਇਹ ਕੋਈ ਨਹੀਂ ਦੇਖਿਆ ਜਾ ਰਿਹਾ ਕਿ ਕਿਥੇ ਸੜਕਾਂ ਦਾ ਬੁਰਾ ਹਾਲ ਹੈ , ਲੋਕਾਂ ਨੂੰ ਇਸ ਸਮੇ ਕੀ ਦਿੱਕਤਾਂ ਆ ਰਹੀਆਂ ਹਨ ।
ਅਸੀਂ ਸਰਕਾਰੀ ਖਜ਼ਾਨੇ ਵਿਚੋਂ ਇਲਾਜ਼ ਨਹੀਂ ਕਰਵਾਉਂਦੇ,ਨਾ ਬਿਜਲੀ ਦੇ ਬਿਲ ਜਮ੍ਹਾ ਕਰਵਾਉਂਦੇ ਹਾਂ :ਨਵਜੋਤ ਕੌਰ ਸਿੱਧੂ
ਅਸੀਂ ਸਰਕਾਰੀ ਖਜ਼ਾਨੇ ਵਿਚੋਂ ਇਲਾਜ਼ ਨਹੀਂ ਕਰਵਾਉਂਦੇ,ਨਾ ਬਿਜਲੀ ਦੇ ਬਿਲ ਜਮ੍ਹਾ ਕਰਵਾਉਂਦੇ ਹਾਂ :ਨਵਜੋਤ ਕੌਰ ਸਿੱਧੂ