ਪੰਜਾਬ ਭਾਜਪਾ ਨੇਤਾਵਾਂ ਦੀ ਨਾਕਾਮੀ ਤੋਂ ਬਾਅਦ ਅਮਿਤ ਸ਼ਾਹ ਸੰਭਾਲਣਗੇ 2022 ਦੀਆਂ ਵਿਧਾਨ ਸਭਾ ਦੀ ਕਮਾਨ, ਪੰਜਾਬ ਭਾਜਪਾ ਨੂੰ 45 ਦਿਨ ਦਾ ਅਲਟੀਮੇਟਮ
ਪੰਜਾਬ ਭਾਜਪਾ ਨੂੰ 45 ਦਿਨ ਦਾ ਅਲਟੀਮੇਟਮ , ਪਾਰਟੀ ਵਰਕਰਾਂ ਨੂੰ ਮੰਡਲ ਪੱਧਰ ਤੇ ਮਿਲੋ
ਪੰਜਾਬ ਅੰਦਰ ਪਿਛਲੇ ਇਕ ਸਾਲ ਤੋਂ ਪੰਜਾਬ ਭਾਜਪਾ ਦੇ ਨੇਤਾਵਾਂ ਦੀ ਨਾਕਾਮੀ ਹਰ ਪੱਧਰ ਸਾਫ ਨਜ਼ਰ ਆ ਰਹੀ ਹੈ । ਪਾਰਟੀ ਅੰਦਰ ਹੀ ਬਾਗੀ ਸੁਰ ਤੇਜ ਹੋ ਗਈਆਂ ਹਨ । ਪਾਰਟੀ ਦੇ ਸਾਬਕਾ ਮੰਤਰੀ ਹੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਤੇ ਸਵਾਲ ਚੁੱਕ ਰਹੇ ਹਨ । ਸੂਤਰਾਂ ਦਾ ਕਹਿਣਾ ਹੈ ਕਿ ਹੁਣ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਦੀ ਕਮਾਨ ਸੰਭਾਲਣ ਜਾ ਰਹੇ ਹਨ । ਅਮਿਤ ਸ਼ਾਹ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ਅੰਦਰ 117 ਸੀਟਾਂ ਤੇ ਚੋਣ ਲੜੇਗੀ ,ਜਿਸ ਦੀ ਰੂਪ ਰੇਖਾ ਅਮਿਤ ਸ਼ਾਹ ਵਲੋਂ ਤਿਆਰ ਕਰ ਲਈ ਗਈ ਹੈ । ਅਜਿਹੇ ਵਿਚ ਪਾਰਟੀ ਹਾਈਕਮਾਂਡ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਦਿੱਲੀ ਤਲਬ ਕਰ ਕੇ ਪੰਜਾਬ ਦੀ ਸਿਆਸੀ ਹਲਾਤਾਂ ਤੇ ਚਰਚਾ ਕੀਤੀ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਹੁਣ ਪਾਰਟੀ ਹਾਈਕਮਾਂਡ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਨੂੰ 45 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਉਨ੍ਹਾਂ ਨੂੰ ਮੰਡਲ ਪੱਧਰ ਤੇ ਵਰਕਰਾਂ ਨਾਲ ਮੀਟਿੰਗ ਕਰਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜੁਟ ਜਾਣ ਲਈ ਕਿਹਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਇਸ ਗੱਲ ਦਾ ਸ਼ਿਕਵਾ ਹੈ ਪੰਜਾਬ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਭਾਜਪਾ ਨੇਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰ ਦਿਤੀ ਹੈ । ਭਾਜਪਾ ਸੇ ਲੀਡਰਾਂ ਨੇ ਸੁਰੱਖਿਆ ਤਾਂ ਲਈ ਹੈ ਪਰ ਉਹ ਸਿਰਫ ਚੰਡੀਗੜ੍ਹ ਤਕ ਸੀਮਤ ਅਤੇ ਬਿਆਨਬਾਜ਼ੀ ਤਕ ਸੀਮਤ ਹੋ ਕੇ ਰਹਿ ਗਏ ਹਨ । ਮੰਡਲ ਪੱਧਰ ਤੇ ਵਰਕਰਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਰਿਹਾ ਹੈ , ਜਿਸ ਦੇ ਚਲਦੇ ਭਾਜਪਾ ਹਾਈ ਕਮਾਂਡ ਨੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੂੰ ਫ਼ਰਮਾਨ ਜਾਰੀ ਕੀਤਾ ਹੈ ਕੇ ਉਹ ਆਮ ਲੋਕਾਂ ਵਿਚ ਜਾਣ ਅਤੇ ਆਪਣੇ ਵਰਕਰਾਂ ਨਾਲ ਰਾਬਤਾ ਕਾਇਮ ਕਰਨ ।
2022 ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਵਿਚ ਭਾਜਪਾ ਵਲੋਂ ਮੰਥਨ ਕੀਤਾ ਗਿਆ ਹੈ । ਪੰਜਾਬ ਅੰਦਰ ਭਾਜਪਾ ਦੇ ਹੋ ਰਹੇ ਵਿਰੋਧ ਦੇ ਚਲਦੇ ਪੰਜਾਬ ਭਾਜਪਾ ਵਲੋਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨਾਲ ਮੀਟਿੰਗ ਕੀਤੀ ਹੈ । ਇਸ ਮੀਟਿੰਗ ਵਿਚ ਪੰਜਾਬ ਅੰਦਰ ਭਾਜਪਾ ਅੰਦਰ ਉੱਠ ਰਹੀਆਂ ਬਾਗੀ ਸੁਰ ਨੂੰ ਲੈ ਕੇ ਵੀ ਚਰਚਾ ਹੋਈ ਹੈ । 2022 ਦੀ ਚੋਣ ਕਿਵੇਂ ਲੜਨੀ ਹੈ ? ਇਸ ਤੇ ਚਰਚਾ ਹੋਈ ਹੈ । ਇਸ ਮੀਟਿੰਗ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ । ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਿਸਾਨਾਂ ਦਾ ਮਸਲਾ ਜਲਦੀ ਹੱਲ ਕਰ ਦਿਤਾ ਜਾਵੇਗਾ । ਇਸ ਲਈ ਕੇਂਦਰ ਸਰਕਾਰ ਵਲੋਂ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ । ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਹਾਈ ਕਮਾਂਡ ਵਲੋਂ ਪੰਜਾਬ ਅੰਦਰ ਹੋ ਰਹੀਆਂ 2022 ਦੀਆਂ ਵਿਧਾਨ ਸਭਾ ਚੋਣ ਨੂੰ ਲੈ ਕੇ ਵੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਨੇ ਖੁਦ ਕਮਾਨ ਸੰਭਾਲ ਲਈ ਹੈ ਤੇ ਅਮਿਤ ਸ਼ਾਹ ਪੰਜਾਬ ਅੰਦਰ ਡੇਰੇ ਲਗਾਉਣ ਜਾ ਰਹੇ ਹਨ । ਵਿਧਾਨ ਸਭਾ ਚੋਣ ਨੂੰ ਦੇਖਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੀ ਪੀ ਨੱਡਾ ਪਹਿਲਾ ਪੰਜਾਬ ਆਉਂਣਗੇ , ਉਨ੍ਹਾਂ ਨਾਲ ਬੀ ਐਲ ਸੰਤੋਸ਼ ਪੰਜਾਬ ਅੰਦਰ ਡੇਰੇ ਲਾਉਣਗੇ । ਇਸ ਤੋਂ ਬਾਅਦ ਅਮਿਤ ਸ਼ਾਹ ਪੰਜਾਬ ਅੰਦਰ ਡੇਰੇ ਜਮਾਂ ਲੈਣਗੇ ।