Punjab

ਕਿਸਾਨੀ ਸੰਘਰਸ਼ ਦੇ ਹੀਰੋ ਬਲਬੀਰ ਸਿੰਘ ਰਾਜੇਵਾਲ , ਦਰਸ਼ਨ ਪਾਲ , ਰੁਲਦਾ ਸਿੰਘ, ਜੋਗਿੰਦਰ ਉਗਰਾਹਾਂ , ਚੜੂਨੀ ਤੇ ਹਨਨ ਮੋਲਾ

ਨਵੀ ਪੀੜੀ ਨੂੰ  ਸਮਝਾਇਆ  ਸੰਘਰਸ਼ ਦਾ ਅਸਲੀ ਮਤਲਬ , ਸਾਡੀਆਂ ਆਉਂਣ ਵਾਲੀਆਂ ਪੀੜੀਆਂ ਲਈ ਬਣੇ  ਮਾਰਗ ਦਰਸ਼ਕ 

ਕਹਿੰਦੇ ਹਨ ਤਜਰਬਾ ਆਖਿਰ ਤਜੁਰਬਾ ਹੰਦਾ ਹੈ । ਸਭ ਤੇ ਵੱਡੀ ਗੱਲ ਸਹਿਨਸੀਲਤਾ ਹੁੰਦੀ ਹੈ ਜੋ ਕਿਸੇ ਵੀ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਂਦੀ ਹੈ, ਇਹ ਸਭ ਸਹਿਨਸੀਲਤਾ ਦਾ ਨਤੀਜਾ ਹੈ ਕਿ ਅੱਜ ਕਿਸਾਨ ਦਿੱਲੀ ਨੂੰ ਜਿੱਤ ਕੇ ਵਾਪਸ ਆ ਰਹੇ ਹਨ ।ਕਿਸਾਨੀ ਸੰਘਰਸ਼ ਨੇ ਪਿਛਲੇ ਇਕ ਸਾਲ ਵਿਚ ਕਾਫੀ ਹਲਾਤ ਦੇਖੇ ,ਨੇ ਮੀਹ ਦੇਖਿਆ ਤੇ ਨਾ ਹੀ ਗਰਮੀ ਤੇ ਅੱਤ ਦੀ ਸਰਦੀ ਦੇਖੀ । ਉਨ੍ਹਾਂ ਅੱਗੇ ਇਕ ਹੀ ਨਿਸ਼ਾਨਾ ਸੀ ,ਦਿੱਲੀ ਤੋਂ ਜਿੱਤ ਹਾਸਲ ਕਰਕੇ ਵਾਪਸ ਜਾਣਾ  । ਇਸ ਸੰਘਰਸ਼ ਵਿਚ ਕਿੰਨੇ ਕਿਸਾਨਾਂ ਨੇ ਆਪਣੀ ਕੁਰਬਾਨੀ ਦਿੱਤੀ ,ਜਿਸ ਨੂੰ ਹਮੇਸ਼ਾ ਇਤਿਹਾਸ ਤੇ ਪੰਨਿਆਂ ਵਿਚ ਯਾਦ ਕੀਤਾ ਜਾਵੇਗਾ । ਉਨ੍ਹਾਂ ਕਿਸਾਨਾਂ ਦੀ ਕੁਰਬਾਨੀ ਤੇ ਪੰਜਾਬ ਦੇ ਬਜ਼ੁਰਗ ਕਿਸਾਨਾਂ ਨੇਤਾਵਾਂ ਦੀ ਅਗਵਾਈ ਨੇ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ । ਇਹਨਾਂ ਕਿਸਾਨਾਂ ਆਗੂਆਂ ਨੂੰ ਪੰਜਾਬ ਦੀ ਜਨਤਾ ਹਮੇਸ਼ਾ ਆਪਣੇ ਦਿਲਾਂ ਵਿਚ ਯਾਦ ਰੱਖੇਗੀ । ਕਿਸਾਨਾਂ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੋਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ (ਕੱਕਾ ਜੀ), ਯੁੱਧਵੀਰ ਸਿੰਘ, ਯੋਗਿੰਦਰ ਯਾਦਵ ਜਗਮੋਹਨ ਸਿੰਘ ਪਟਿਆਲਾ ਅਜਿਹੇ ਆਗੂ ਹਨ , ਜਿਨ੍ਹਾਂ ਨੇ ਅੰਦੋਲਨ ਨੂੰ ਸਹੀ ਮਾਰਗ ਅਤੇ ਸਹੀ ਦਿਸ਼ਾ ਦਿੱਤੀ ਹੈ।

ਇਹਨਾਂ ਨੇਤਾਵਾਂ ਨੇ ਆਪਣੇ ਤਜਰਬੇ ਨਾਲ ਕਿਸਾਨ ਸੰਘਰਸ਼ ਨੂੰ ਇਕ ਧਾਗੇ ਵਿਚ ਪ੍ਰੋ ਕੇ ਰੱਖਿਆ ਹੈ। ਇਹਨਾਂ ਦੀ ਯੋਗ ਅਗਵਾਈ ਦੇ ਸਦਕਾ ਕੇਂਦਰ ਸਰਕਾਰ ਨੂੰ ਤਿੰਨੋ ਕਾਲੇ ਕਨੂੰਨ ਵਾਪਸ ਲੈਣੇ ਪਏ ਹਨ । ਕਹਿੰਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਕ ਵਾਰ ਫੈਸਲਾ ਲੈ ਲੈਂਦਾ ਹੈ ,ਉਸ ਤੋਂ ਕਦੇ ਵਾਪਸ ਨਹੀਂ ਮੁੜਦਾ ਹੈ । ਇਸ ਸੰਘਰਸ਼ ਨੂੰ ਦੇਖੇ ਹੋਏ ਪ੍ਰਧਾਨ ਮੰਤਰੀ ਨੇ ਨਾ ਕੇਵਲ ਕਨੂੰਨ ਵਾਪਸ ਲਾਏ ਬਲਕਿ ਕਿਸਾਨਾਂ ਤੋਂ ਮੁਆਫੀ ਵੀ ਮੰਗੀ ਹੈ । ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਲੰਬੇ ਸੰਘਰਸ਼ ਦੇ ਦੇਖਦੇ ਹੋਏ ਅਖੀਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ । ਤਿੰਨੋ ਕਾਲੇ ਕਨੂੰਨ ਨਾ ਕੇਵਲ ਵਾਪਸ ਲੈਣੇ ਪਏ  ਬਲਕਿ ਐਮ ਐਸ ਪੀ ਦੇ ਮੁੱਦੇ ਤੇ ਕਮੇਟੀ ਦਾ ਗਠਨ ਕੀਤਾ ਹੈ । ਇਸ ਸੰਘਰਸ਼ ਵਿਚ ਕਿਸਾਨ ਨੇਤਾ ਰਾਕੇਸ਼ ਟਕੇਤ ਦਾ ਵੀ ਵੱਡਾ ਰੋਲ ਰਿਹਾ ਹੈ । ਟਕੇਤ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਉਸ ਸਮੇ ਸੰਘਰਸ਼ ਵਿਚ ਜਾਣ ਪਾਈ ਜਦੋ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨਾ ਦੇ ਹੌਸਲੇ ਪਸਤ ਹੋਣ ਲੱਗੇ ਸਨ ।


ਕਿਸਨ ਆਗੂਆਂ ਦਿਨ ਰਾਤ ਸੰਘਰਸ਼ ਨੂੰ ਕਾਮਯਾਬ ਕਰਨ ਲਈ ਆਪਣਾ ਘਰ ਬਾਰ ਛੱਡ ਕੇ ਦਿੱਲੀ ਚ ਡੱਟੇ ਰਹੇ । ਬਲਬੀਰ ਸਿੰਘ ਰਾਜੇਵਾਲ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਸੰਘਰਸ਼ ਦੇ ਦੌਰਾਨ ਰਸਤਾ ਦਿਖਾਇਆ ਅਤੇ ਉਹਨਾਂ ਨੂੰ ਸਹਿਨਸੀਲਤਾ ਬਣਾਏ ਰੱਖਣ ਲਈ ਪ੍ਰਰੇਤ ਕੀਤਾ ।ਸੰਘਰਸ਼ ਦੀ ਸਭ ਤੋਂ ਵੱਡੀ ਦੇਣ ਇਹਨਾਂ ਕਿਸਾਨ ਆਗੂਆਂ ਦੀ ਹੈ । ਜਿਨ੍ਹਾਂ ਦੇ ਸਹੀ ਰਸਤਾ ਦਿਖਾਇਆ ਹੈ ।ਜਿਸ ਦੇ ਸਦਕਾ ਅੱਜ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕਿਵੇਂ ਇਹਨਾਂ ਨੇਤਾਵਾਂ ਨੇ ਆਪਣੀ ਸੂਝ ਬੂਝ ਨਾਲ ਸੰਘਰਸ਼ ਨੂੰ ਮੁਕਾਮ ਤਕ ਪਹੁੰਚਿਆ ਹੈ ।


ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੋਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ (ਕੱਕਾ ਜੀ), ਯੁੱਧਵੀਰ ਸਿੰਘ, ਜਗਮੋਹਨ ਸਿੰਘ ਪਟਿਆਲਾ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਵੱਡੀ ਜਿੱਤ ਦਿਵਾਈ ਹੈ । ਪੂਰਾ ਦੇਸ਼ ਇਹਨਾਂ ਤੇ ਮਾਣ ਕਰਦਾ ਹੈ । ਇਹ ਆਗੂ ਸਾਡੀਆਂ ਆਉਂਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣਨਗੇ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਵੱਡੀ ਰੂਹ ਫੂਕੀ ਹੈ ।

ਲੰਬੇ ਸਮੇ ਤੋਂ ਦੇਖਿਆ ਹੈ ਕਿ ਅੰਦੋਲਨ ਜਿਆਦਾ ਸਮਾਂ ਟਿਕਦੇ ਨਹੀਂ ਸਨ । ਪਰ ਇਹਨਾਂ ਆਗੂਆਂ ਦੀ ਬਦੋਲਤ ਇਕ ਨਵੀ ਕ੍ਰਾਂਤੀ ਨੇ ਜਨਮ ਲਿਆ ਹੈ । ਆਉਂਣ ਵਾਲੀਆਂ ਪੀੜੀਆਂ ਨੂੰ ਇਕ ਸੰਦੇਸ਼ ਵੀ ਹੈ ਕਿ ਸਹਿਨਸੀਲਤਾ ਤੇ ਜਜਬੇ ਨਾਲ ਵੱਡੀ ਤੋਂ ਵੱਡੀ ਜੰਗ ਵੀ ਜਿੱਤੀ ਜਾ ਸਕਦੀ ਹੈ ।ਸਾਨੂੰ ਮਾਣ ਹੈ ਇਹਨਾਂ ਨੇਤਾਵਾਂ ਤੇ ਜਿਨ੍ਹਾਂ ਨੇ ਸਾਡੀ ਆਉਂਣ ਵਾਲੀਆਂ ਪੀੜੀਆਂ ਨੂੰ ਉਹ ਕੁਝ ਦਿਤਾ ਹੈ । ਇਨ੍ਹਾਂ ਵੱਡਾ ਸੰਘਰਸ਼ ਅੱਜ ਤਕ ਕਿਸੇ ਨੇ ਨਹੀਂ ਦੇਖਿਆ ਸੀ । ਖਾਸ਼ ਕਰ ਨਵੀ ਪੀੜੀ ਨੇ , ਜੋ ਨੌਕਰੀ ਦੀ ਤਲਾਸ਼ ਵਿਚ ਵਿਦੇਸ਼ਾ ਨੂੰ ਭੱਜ ਰਹੀ ਹੈ । ਇਹਨਾਂ ਕਿਸਾਨ ਆਗੂਆਂ ਨੂੰ ਸਾਡੇ ਵਲੋਂ ਖਾਸ਼ ਕਰ ਅਪਡੇਟ ਪੰਜਾਬ ਵਲੋਂ ਵੱਡਾ ਸਲਾਮ ਹੈ । ਜਿਨ੍ਹਾਂ ਨੇ ਨਵੀ ਪੀੜੀ ਨੂੰ ਸੰਘਰਸ਼ ਦਾ ਅਸਲੀ ਮਤਲਬ ਸਮਝਾਇਆ ਹੈ ।ਪੰਜਾਬ ਦੇ ਲੋਕਾਂ ਨੂੰ ਹੀ ਨਹੀਂ, ਦੁਨੀਆ ਭਰ ਦੀ ਸੰਘਰਸੀਲ ਲੋਕਾਂ ਨੂੰ ਇਹਨਾਂ ਆਗੂਆਂ ਤੇ ਪੂਰਾ ਮਾਣ ਅਤੇ ਸਤਿਕਾਰ ਹੈ । ਜਿਨ ਦੇ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ । ਸ਼ੁਕਰੀਆ ਤੁਸੀਂ ਸਾਡੀ ਪੀੜੀ ਨੂੰ ਆਪਣੇ ਹੱਕ ਲਈ ਲੜਨ ਦਾ ਰਸਤਾ ਤਿਆਰ ਕਰ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!