ਐਡਵੋਕੇਟ ਜਰਨਲ ਦਫਤਰ ਦੀਆਂ 23 ਪੋਸਟਾਂ ਖਤਮ ਕਰਨ ਤੇ AG ਭੜਕੇ , ਕਿਹਾ ਮੇਰੇ ਕੰਮ ਵਿਚ ਸਿੱਧਾ ਦਖ਼ਲ
ਪੰਜਾਬ ਦੇ ਐਡਵੋਕੇਟ ਜਰਨਲ ਦਫਤਰ ਦੀ 23 ਪੋਸਟਾਂ ਖ਼ਤਮ ਕਰਨ ਨੇ ਐਡਵੋਕੇਟ ਜਰਨਲ ਅਤੁਲ ਨੰਦਾ ਨੇ ਨਰਾਜ਼ਗੀ ਜਾਹਿਰ ਕਰਦੇ ਹੋਏ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੇਰੀ ਮਨਜ਼ੂਰੀ ਤੋਂ ਬਿਨਾ ਮੇਰੇ ਦਫਤਰ ਦੀਆਂ ਗ੍ਰਹਿ ਵਿਭਾਗ ਨੇ 23 ਪੋਸਟਾਂ ਖ਼ਤਮ ਕਰ ਦਿੱਤੀਆਂ ਹਨ ਨੰਦਾ ਨੇ ਕਿਹਾ ਗ੍ਰਹਿ ਵਿਭਾਗ ਵਲੋਂ ਮੇਰੇ ਨਾਲ ਚਰਚਾ ਕਰੇ ਬਿਨ੍ਹਾ ਫੈਸਲਾ ਲਿਆ ਹੈ ਜੋ ਕਿ ਸਿੱਧੇ ਰੂਪ ਵਿਚ ਮੇਰੇ ਕੰਮ ਵਿਚ ਦਖ਼ਲ ਹੈ
ਅਤੁਲ ਨੰਦਾ ਨੇ ਕਿਹਾ ਹੈ ਕਿ 15 ਜੂਨ ਨੂੰ ਗ੍ਰਹਿ ਵਿਭਾਗ ਨੇ ਇਕ ਪੱਤਰ ਜਾਰੀ ਕਰ ਇਹ ਪੋਸਟਾਂ ਖ਼ਤਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਜਿਸ ਨਾਲ ਮੇਰੇ ਦਫਤਰ ਦਾ ਕੰਮ ਪ੍ਰਭਾਵਿਤ ਹੋਵੇਗਾ ਇਸ ਵਿਚ ਕੁਝ ਪੋਸਟਾਂ ਲਾਇਬ੍ਰੇਰੀਅਨ ਅਤੇ ਸਟੈਨੋ ਦੀਆਂ ਹਨ ਅਤੁਲ ਨੰਦਾ ਨੇ ਕਿਹਾ ਕਿ ਏ ਜੀ ਦਫਤਰ ਦਾ ਕੰਮ ਲਗਾਤਰ ਚਲਦਾ ਰਹਿੰਦਾ ਹੈ ਇਸ ਦਾ ਮੁੱਖ ਕੰਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ , ਸੁਪਰੀਮ ਕੋਰਟ ਵਿਚ ਪੈਂਡਿੰਗ ਮਾਮਲਿਆਂ ਵਿਚ ਪੰਜਾਬ ਸਰਕਾਰ ਦੇ ਹਿੱਤ ਦੀ ਰਾਖੀ ਕਰਨਾ ਹੈ ਅਤੇ ਪੰਜਾਬ ਸਰਕਾਰ ਦੇ ਪੱਧਰ ਤੇ ਅਪੀਲ ਦਾਇਰ ਅਤੇ ਕੋਰਟਾਂ ਵਿਚ ਪੰਜਾਬ ਸਰਕਾਰ ਦੇ ਪੱਧਰ ਤੇ ਮਾਮਲੇ ਨੂੰ ਦੇਖਣਾ ਹੈ ਨੰਦਾ ਨੇ ਕਿਹਾ ਕਿ ਮੇਰੇ ਦਫਤਰ ਵਿਚ ਕੰਮ ਦਾ ਬੋਝ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਅਜਿਹੇ ਵਿਚ ਮੇਰੇ ਦਫਤਰ ਵਿਚ ਕੰਮ ਦੇ ਬੋਝ ਨੂੰ ਘੱਟ ਕਰਨਾ ਮੁਸ਼ਕਲ ਹੋ ਜਾਵੇਗਾ
ਨੰਦਾ ਨੇ ਕਿਹਾ ਹੈ ਕਿ ਅਗਲੇ 6 ਮਹੀਨੇ ਕਾਫੀ ਨਾਜ਼ੁਕ ਹਨ ਅਤੇ ਸਰਕਾਰ ਦੀ ਮਿਆਦ ਵੀ ਖ਼ਤਮ ਹੋਣ ਜਾ ਰਹੀ ਹੈ ਸੰਭਾਵਨਾ ਹੈ ਕਿ ਸਰਕਾਰ ਨੂੰ ਨਾਜ਼ੁਕ ਮੁਕ਼ਦਮਿਆਂ ਦਾ ਸਾਹਮਣਾ ਕਰਨਾ ਪਵੇਗਾ ਅਜਿਹੇ ਵਿਚ ਏ ਸੀ ਐਸ ਗ੍ਰਹਿ ਵਿਭਾਗ ਵਲੋਂ ਗ਼ਲਤ ਫੈਸਲਾ ਲਿਆ ਗਿਆ ਹੈ ਉਹਨਾਂ ਵਲੋਂ ਮੇਰੇ ਨਾਲ ਇਸ ਮਾਮਲੇ ਵਿਚ ਗੱਲ ਤਕ ਨਹੀਂ ਕੀਤੀ ਗਈ ਹੈ ਅਤੇ ਮੇਰੇ ਮਨਜ਼ੂਰੀ ਤੋਂ ਬਿਨਾ ਫੈਸਲਾ ਲਿਆ ਗਿਆ ਹੈ ਇਹ ਸਿੱਧੇ ਰੂਪ ਵਿਚ ਮੇਰੇ ਕੰਮ ਵਿਚ ਦਖ਼ਲ ਹੈ