Punjab

ਜਸਵੀਰ ਸਿੰਘ ਗੜ੍ਹੀ ਨੇ ਪੀਪਾਰੰਗੀ ਦਾ ਕੀਤਾ ਦੌਰਾ,  ਮ੍ਰਿਤਕਾਂ  ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

ਫਗਵਾੜਾ 9 ਜਨਵਰੀ  :
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਰੁਕ ਰੁਕ ਹੋ ਰਹੀ ਬਾਰਿਸ਼ ਕਾਰਨ ਐਤਵਾਰ ਤੜਕੇ ਪੀਪਾਰੰਗੀ ਇਲਾਕੇ ਵਿੱਚ ਇੱਕ ਡੇਅਰੀ ਫਾਰਮ ਦੀ ਛੱਤ ਡਿੱਗਣ ਨਾਲ ਡੇਅਰੀ ਮਾਲਿਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ।  ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਪੀਪਾਰੰਗੀ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਨਾਲ ਮੁਲਾਕਾਤ ਕਰ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਸ ਗੜ੍ਹੀ ਨੇ ਕਿਹਾ ਕਿ ਇਸ ਦੁਰਘਟਨਾ ਵਿੱਚ ਦੋ ਮੌਤਾਂ, ਤਿੰਨ ਜਖਮੀ ਅਤੇ ਦੋ ਮੱਝਾਂ ਦੀ ਮੌਤ ਵੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਐਸਡੀਐਮ ਅਤੇ ਐਸਪੀ ਨਾਲ ਗੱਲਬਾਤ ਹੋਈ ਹੈ ।  ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵਲੋਂ ਫਸਟ ਏਡ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਸਵੀਰ ਸਿੰਘ ਗੜ੍ਹੀ ਨੇੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਅਤੇ ਜਖਮੀਆਂ ਨੂੰ ਬਣਦਾ ਮੁਆਵਜਾ ਸਰਕਾਰ ਵਲੋਂ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੀਪਾਰੰਗੀ ਇਲਾਕੇ ਵਿੱਚ ਕੁੱਝ ਬਿਲਡਿੰਗਾਂ ਦੀ ਹਾਲਤ ਖਸਤਾ ਹੈ,  ਇਸ ਸਬੰਧੀ ਵਿਭਾਗ ਜੱਲਦ ਹੀ ਇਲਾਕੇ ਦਾ ਸਰਵੇ ਕਰੇ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰੇ । ਉਥੇ ਹੀ ਉਨ੍ਹਾਂ ਜਖ਼ਮੀਆਂ ਦਾ ਉਚਿਤ ਉਪਚਾਰ ਦੀ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਭਜਨ ਬਲਾਲੋ, ਮਨੀ ਅੰਬੇਡਕਰ ਪੀਪਾਰੰਗੀ, ਪਰਨੀਸ਼ ਬੰਗਾ, ਪਰਦੀਪ ਮੱਲ, ਬੰਟੀ ਮੋਰਾਂਵਾਲੀ, ਸੰਦੀਪ ਕੋਲ਼ਸਰ, ਸਰਕਲ ਜਥੇਦਾਰ ਸਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਬਸਰਾ, ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।

जसवीर सिंह गढ़ी ने पीपारंगी क्षेत्र का किया दौरा, मृतकों के परिवारों सदस्यों से जताई सत्वंना
फगवाड़ा 9 जनवरी :
पिछले तीन दिनों से लगातार रुक रुक हो रही बारिश के कारण रविवार तड़के पीपारंगी इलाके में एक डेयरी की छत गिरने से डेयरी मालिक सहित दो लोगों की मौत हो गई है। इस घटना की जानकारी मिलते ही फगवाड़ा से शिरोमणि अकाली दल व बसपा के उम्मीदवार जसवीर सिंह गढ़ी पीपारंगी पहुंचे और उन्होंने मृतकों के परिवारिक सदस्यों से भेंट कर सत्वंना जताई।  जसवीर सिंह गढ़ी ने कहा कि इस दुर्घटना में दो लोगों की मौत हो गई है। जबकि तीन लोग जख्मी हुए हैं और दो पशुओं की मौत भी हुई है। उन्होंने कहा कि इस संबंधी उनकी प्रशासनिक अधिकारियों एसडीएम व एसपी से बातचीत हुई है। सूचना मिलते ही प्रशासन द्वारा फर्स्ट एड का काम शुरु कर दिया गया है। जसवीर सिंह गढ़ी ने प्रशासन से मांग की है कि मृतक के परिवारिक सदस्यों व जख्मियों को बनता मुआवजा सरकार की ओर से दिलवाया जाए। इसके अलावा उन्होंने कहा कि पीपारंगी इलाके में कुछ ओर भी बिल्डिंगें है जिनकी हालत खस्ता है, इस संबंधी विभाग जल्द ही इलाके का सर्वे करे और जरुरी दिशा निर्देश जारी करे। वहीं उन्होंने घायलों का उचित उपचार करवाने के लिए भी प्रशासन से मांग की है।  इस मौके पर प्रदेश महासचिव हरभजन बलालों, मनी अंबेडकर पीपारंगी, परनीश बंगा, प्रदीप मल्ल,  बंटी मोरांवली, संदीप, सर्कल जत्थेदार शिंगारा सिंह, गुरप्रीत सिंह, इंद्रजीत बसरा सहित भारी संख्या में मोहल्ला वासी उपस्थित थे।

Related Articles

Leave a Reply

Your email address will not be published. Required fields are marked *

Back to top button
error: Sorry Content is protected !!