Punjab

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਚ ਭਾਗ ਲੈਣ ਵਾਲੀ ਚੰਡੀਗੜ੍ਹ ਦੀ ਗੱਤਕਾ ਟੀਮ ਲਈ ਟ੍ਰਾਇਲ ਅੱਜ

 

ਚੰਡੀਗੜ 17 ਜੁਲਾਈ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਦੀ ਸਰਪ੍ਰਸਤੀ ਹੇਠ ਗੁਰੂ ਹਰਸਹਾਏਜਿਲਾ ਫ਼ਿਰੋਜ਼ਪੁਰ ਵਿਖੇ ਅਗਸਤ ਤੋਂ ਅਗਸਤ ਤੱਕ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਲਈ ਚੰਡੀਗੜ ਸਟੇਟ ਦੀ ਟੀਮ ਦੇ ਟਰਾਇਲ 18 ਜੁਲਾਈ ਦਿਨ ਐਤਵਾਰ ਨੂੰ ਹੋਣਗੇ।

ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੇ ਕਨਵੀਨਰ ਰਾਜਦੀਪ ਸਿੰਘ ਬਾਲੀ ਅਤੇ ਸੈਕਟਰੀ ਸਿਮਰਨ ਸਿੰਘ ਨੇ ਦੱਸਿਆ ਕਿ ਇਹ ਟ੍ਰਾਇਲ ਸਿੰਗਲ ਸੋਟੀ ਤੇ ਸੋਟੀ ਫੱਰੀ ਦੇ ਮੁਕਾਬਲਿਆਂ ਲਈ ਅੰਡਰ-14, ਅੰਡਰ-17, ਅੰਡਰ-19, ਅੰਡਰ-22 ਅਤੇ ਅੰਡਰ-25 ਉਮਰ ਵਰਗ ਲਈ ਲਏ ਜਾਣਗੇ।

ਉਨਾਂ ਦੱਸਿਆ ਕਿ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਸਾਬਕਾ ਸੀਨੀਅਰ ਡਿਪਟੀ ਮੇਅਰ ਚੰਡੀਗੜਅਤੇ ਸੁਖਵਿੰਦਰ ਸਿੰਘ ਯੋਗੀ ਇੰਨਾਂ  ਟ੍ਰਾਇਲਜ਼ ਦੇ ਉਦਘਾਟਨ ਮੌਕੇ ਸ਼ਾਮਲ ਹੋਣਗੇ।

ਉਂਨਾਂ ਦੱਸਿਆ ਕਿ ਇਹ ਟ੍ਰਾਇਲ ਗੁਰਦੁਆਰਾ ਬਾਬੇ ਕੇਨੇੜੇ ਫਰਨੀਚਰ ਮਾਰਕੀਟਚੰਡੀਗੜ ਵਿਖੇ ਸਵੇਰੇ 8:30 ਤੋਂ ਸ਼ੁਰੂ ਹੋਣਗੇ। ਚੰਡੀਗੜ ਦੇ ਵਸਨੀਕ ਭਾਗ ਲੈਣ ਵਾਲੇ ਖਿਡਾਰੀਆਂ ਲਈ ਆਪਣੇ ਆਧਾਰ ਕਾਰਡ ਸਮੇਤ ਸਪੋਰਟਸ ਕਿੱਟ ਵਿੱਚ ਆਉਣਾ ਲਾਜ਼ਮੀ ਹੈ।

Selection trials for UT Gatka team today

 

Chandigarh July 17 :

Chandigarh Gatka Association (CGA) will hold the trials on Sunday 18th July for selection of state team for 9th National Gatka Championship.

This national event is going to be held at Gur Harsahai, Ferozpur district from 7th-9th August under the ages of National Gatka Association of India (Regd.).

Disclosing this here today Convenor of CGA informed that the selection trials will be conducted for Single Soti and Sotti-Farri fight for the age groups like U-14, U-17, U-19, U-22 and U-25 at Gurdwara Babe Ke, Near Furniture Market, Chandigarh. He added that all the players of Chandigarh state should report at 8:30 am in proper sports kit and must bring their Aadhar cards.

He further informed that  President of CGA, Hardeep Singh Butrela former deputy mayor Chandigarh and Sukhwinder Singh Yogi  will inaugurate the trials.

 

 

 

 

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!