Punjab

ਕੋਟਕਪੂਰਾ ਗੋਲੀ ਕਾਂਡ ਵਿਚ ਐਸ ਆਈ ਟੀ ਵਲੋਂ ਸੁਖਬੀਰ ਬਾਦਲ ਤੋਂ ਪੁੱਛ ਗਿੱਛ ਜਾਰੀ

ਕੋਟਕਪੂਰਾ ਗੋਲੀ ਕਾਂਡ ਵਿਚ ਸੁਖਬੀਰ ਬਾਦਲ ਤੋਂ ਪੁੱਛ ਗਿੱਛ ਜਾਰੀ
ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਐਸ ਆਈ ਟੀ ਵਲੋਂ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਪੁੱਛ ਗਿੱਛ ਜਾ ਰਹੀ ਹੈ । ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨਾਲ ਅਕਾਲੀ ਦਲ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਿਕਰਮ ਸਿੰਘ ਮਜੀਠੀਆ ਵੀ ਨਾਲ ਪੁਜੇ ਸਨ । ਪਰ ਐਸ ਆਈ ਟੀ ਵਲੋਂ ਇਹਨਾਂ ਨੇਤਾਵਾਂ ਨੂੰ ਅਲੱਗ ਕਮਰੇ ਵਿਚ ਬਿਠਾ ਦਿੱਤਾ ਗਿਆ ਅਤੇ ਇਕੱਲੇ ਸੁਖਬੀਰ ਬਾਦਲ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ।
ਪਤਾ ਲੱਗਾ ਹੈ ਕਿ ਐਸ ਆਈ ਟੀ ਵਲੋਂ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਹੈ ਕਿ ਤੁਹਾਨੂੰ ਕੋਟਕਪੂਰਾ ਗੋਲੀਕਾਂਡ ਬਾਰੇ ਕਦੋ ਪਤਾ ਲੱਗਿਆ ਸੀ । ਜਦੋ ਤੁਹਾਨੂੰ ਜਾਣਕਾਰੀ ਮਿਲੀ ਤਾ ਤੁਸੀਂ ਕੀ ਕਾਰਵਾਈ ਕੀਤੀ, ਉਸ ਸਮੇ ਹਾਲਤ ਬੇਕਾਬੂ ਕਿਉਂ ਹੋਏ ਅਤੇ ਪੁਲਿਸ ਨੂੰ ਗੋਲੀ ਕਿਉਂ ਚਲਾਉਣੀ ਪਈ ? ਤੁਹਾਡੇ ਕੋਲ ਗ੍ਰਹਿ ਵਿਭਾਗ ਸੀ , ਉਸ ਸਮੇ ਅਜਿਹੇ ਹਾਲਤ ਕਿਉਂ ਬਣੇ ? ਤੁਸੀਂ ਉਸ ਸਮੇ ਉਪ ਮੁੱਖ ਮੰਤਰੀ ਵੀ ਸੀ , ਜਿਸ ਸਮੇ ਤੁਹਾਨੂੰ ਜਾਣਕਾਰੀ ਮਿਲੀ ਤਾਂ ਤੁਸੀਂ ਕੀ ਕੀਤਾ ? ਇਸ ਸਮੇ ਅਕਾਲੀ ਦਲ ਯੂਥ ਕਾਂਗਰਸ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਵੀ ਪਹੁੰਚ ਗਏ ਹਨ । ਉਹਨਾਂ ਨੂੰ ਵੀ ਅਲੱਗ ਕਮਰੇ ਵਿਚ ਬਿਠਾ ਦਿੱਤਾ ਗਿਆ ਹੈ।
ਐਸ ਆਈ ਟੀ ਵਲੋਂ ਸੁਖਬੀਰ ਬਾਦਲ ਨੂੰ ਉਹ ਹੀ ਸਵਾਲ ਪੁੱਛੇ ਜਾ ਰਹੇ ਹਨ ਜੋ ਉਮਰਾਨੰਗਲ , ਸੁਮੇਧ ਸਿੰਘ ਸੈਣੀ , ਜਿਹੜੇ ਸਵਾਲ ਮਨਤਾਰ ਬਰਾੜ , ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛੇ ਗਏ ਹਨ । ਉਹ ਕਿੰਨੇ ਆਪਸ ਵਿਚ ਮਿਲਦੇ ਹਨ ਇਹ ਸਵਾਲ ਐਸ ਆਈ ਟੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ । ਐਨ ਕੇ ਸ਼ਰਮਾ , ਬਲਵਿਦਰ ਸਿੰਘ ਭੂੰਦੜ ਵੀ ਪਹੁੰਚ ਗਏ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!