
ਅਗਲਾ ਕੌਣ ? ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੋਈ ਸਖ਼ਤ
ਚੰਡੀਗੜ, 18 ਫ਼ਰਵਰੀ (ਨਰੇਸ਼ ਸ਼ਰਮਾ ): ਅਗਲਾ ਕੌਣ ? ਇਹ ਸਵਾਲ ਪੰਜਾਬ ਅੰਦਰ ਹਰ ਇਕ ਦੀ ਜੁਬਾਨ ਤੇ ਸਾਫ ਨਜ਼ਰ ਆ ਰਿਹਾ ਹੈ। ਹੁਣ ਕਿਸ ਅਫਸਰ ਦਾ ਅਗਲਾ ਨੰਬਰ ਲੱਗੇਗਾ। ਪੰਜਾਬ ਸਰਕਾਰ ਇਸ ਸਮੇ ਪੂਰੀ ਹਰਕਤ ਵਿਚ ਆ ਚੁਕੀ ਹੈ ਵਿਜੀਲੈਂਸ ਦੇ ਚੀਫ ਨੂੰ ਇਕ ਝਟਕੇ ਚ ਬਦਲ ਦਿਤਾ ਗਿਆ ਹੈ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਦੋਕਿ ਕਿ ਉਨ੍ਹਾਂ ਜੁਲਾਈ ਮਹੀਨੇ ਚ ਸੇਵਾ ਮੁਕਤ ਹੋਣ ਜਾ ਰਹੇ ਸੀ।ਇਸ ਦੇ ਨਾਲ ਹੀ ਮੁਕਤਸਰ ਦੇ ਡੀ ਸੀ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸਨੂੰ ਸਸ੍ਪੇੰਡ ਕਰ ਦਿੱਤਾ ਗਿਆ ਹੈ ।ਇਸ ਸਮੇ ਭਗਵੰਤ ਮਾਨ ਸਰਕਾਰ ਐਕਸ਼ਨ ਮੋੜ ਚ ਦਿਖਾਈ ਦੇ ਰਹੀ ਹੈ । ਸੂਤਰਾਂ ਦਾ ਕਹਿਣਾ ਹੈ ਅਗਲੇ ਦਿਨਾਂ ਚ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਹਨ । ਇਸ ਲਈ ਇਹ ਚਰਚਾ ਆਮ ਚੱਲ ਰਹੀ ਹੈ ਹੁਣ ਕਿਸਦਾ ਨੰਬਰ ਲਗੇਗਾ । ਇਸ ਸਮੇ ਸਰਕਾਰ ਦੇ ਨਿਸ਼ਾਨੇ ਤੇ ਕਈ ਭ੍ਰਿਸਟ ਅਧਿਕਾਰੀ ਹਨ । ਸਰਕਾਰ ਹੁਣ ਕੁਝ ਵੱਡਾ ਹੀ ਕਰਨ ਜਾ ਰਹੀ ਹੈ ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਜੀ. ਨਾਗੇਸ਼ਵਰ ਰਾਓ, ਆਈ.ਪੀ.ਐਸ. ਅਹੁਦਾ ਸੰਭਾਲਦੇ ਹੀ ਪੂਰੇ ਐਕਸ਼ਨ ਮੋੜ ਚ ਦਿਖਾਈ ਦਿੱਤੇ ਹਨ । ਉਨ੍ਹਾਂ ਨੇ ਵਿਜੀਲੈਂਸ ਅਧਿਕਾਰੀਆਂ ਤੋਂ ਜਾਚ ਪੜਤਾਲ ਦਾ ਸਾਰਾ ਰਿਕਾਰਡ ਮੰਗ ਲਿਆ ਹੈ ਤੇ ਜਿਸ ਤੋਂ ਸਾਫ ਹੈ ਹੁਣ ਅਗਲੇ ਦਿਨਾਂ ਚ ਕਾਰਵਾਈ ਹੋਰ ਤੇਜ਼ ਹੋ ਜਾਵਗੀ ।
ਸੂਤਰਾਂ ਦਾ ਕਹਿਣਾ ਹੈ ਕਿ ਕਿ ਕੁਝ ਅਫਸਰਾਂ ਤੇ ਹੁਣ ਪੈਨੀ ਨਜ਼ਰ ਟਿਕ ਗਈ ਹੈ ਅਤੇ ਉਹਨਾਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ । ਅਜਿਹੇ ਅਫਸਰਾਂ ਤੇ ਨਜ਼ਰ ਟਿਕ ਗਈ ਹੈ ਜੋ ਕਿ ਆਪਣੇ ਅਹੁਦੇ ਦਾ ਦੁਰ ਉਪਯੋਗ ਕਰ ਰਹੇ ਹਨ ,ਜਿਸ ਨਾਲ ਸਰਕਾਰ ਨੂੰ ਨੁਕਸਾਨ ਕਹਿਣਾ ਪੈ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਅਫਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਇੱਕ ਤੋਂ ਜਿਆਦਾ ਸਰਕਾਰੀ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਨ । ਇਹੀ ਵੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਅਫਸਰਾਂ ਦੇ ਘਰ ਕਿੰਨੇ ਸਰਕਾਰੀ ਕਰਮਚਾਰੀ ਕੰਮ ਕਰ ਰਹੇ ਹਨ। ਉਥੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਅਫਸਰਾਂ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਉਹਨਾਂ ਦੀਆਂ ਸਰਕਾਰੀ ਗੱਡੀਆਂ ਦੀਆਂ ਲੋਗ ਬੁੱਕ ਵੀ ਚੈੱਕ ਕੀਤੀਆਂ ਜਾ ਸਕਦੀਆਂ ਹਨ । ਇਸ ਸਮੇਂ ਵਿਜੀਲੈਂਸ ਕੋਲ ਪੂਰੀ ਜਾਣਕਾਰੀ ਹੈ ਕਿ ਕਿਹੜਾ ਕਿਹੜਾ ਅਫਸਰ ਇੱਕ ਤੋਂ ਜਿਆਦਾ ਗੱਡੀਆਂ ਦਾ ਇਸਤੇਮਾਲ ਕਰ ਰਿਹਾ ਹੈ । ਜਦੋਂ ਕਿ ਸਰਕਾਰੀ ਹਦਾਇਤਾਂ ਅਨੁਸਾਰ ਅਫਸਰ ਇੱਕ ਗੱਡੀ ਰੱਖਣ ਦਾ ਹੱਕਦਾਰ ਹੈ। ਕਈ ਅਫਸਰ ਤਾਂ ਆਪਣੇ ਵਿਭਾਗ ਦੀਆਂ ਇੱਕ ਤੋਂ ਜਿਆਦਾ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਨ। ਜਿਨਾਂ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਆਉਣ ਵਾਲ਼ੇ ਦਿਨਾ ਚ ਸਖ਼ਤ ਕਦਮ ਚੁੱਕ ਸਕਦੀ ਹੈ । ਆਉਣ ਵਾਲੇ ਦਿਨਾਂ ਚ ਵੀ ਹੋਰ ਕਈ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਹਨ। ਭਰਿਸ਼ਟ ਅਧਿਕਾਰੀ ਇਸ ਸਮੇਂ ਸਰਕਾਰ ਦੇ ਨਿਸ਼ਾਨੇ ਤੇ ਹਨ ਜਿਨਾਂ ਕਰਕੇ ਸਰਕਾਰ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਨੇ ਇਸ ਸਮੇਂ ਅਧਿਕਾਰੀਆਂ ਤੇ ਪੂਰੀ ਪਹਿਲੀ ਨਜ਼ਰ ਬਣਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾ ਹੀ ਸਾਫ ਕਰ ਚੁਕੇ ਹੈ ਕਿ ਹੁਣ ਭਰਿਸਟ ਅਧਿਕਾਰੀ ਬਖਸੇ ਨਹੀਂ ਜਾਣਗੇ ਅਤੇ ਜਨਤਾ , ਵਿਧਾਇਕ ਤੋਂ ਫੀਡ ਬੈਕ ਲਈ ਜਾਏਗੀ ਉਸ ਤੋਂ ਬਾਅਦ ਉਨ੍ਹਾਂ ਦੀ ACR ਲਿਖੀ ਜਾਵੇਗੀ ਇਸ ਲਈ ਆਉਂਣ ਵਾਲੇ ਦਿਨਾਂ ਚ ਹੋਰ ਵੀ ਕਈ ਵੱਡੀਆਂ ਕਾਰਵਾਈਆਂ ਕਰ ਸਕਦੀ ਹੈ । ਹੁਣ ਦੇਖਦੇ ਹੈ ਅਗਲਾ ਨੰਬਰ ਕਿਸਦਾ ਦਾ ਆਉਂਦਾ ਹੈ ।