June 24, 2021

ਕਿਸਾਨ ਸੰਗਠਨਾਂ ਵਲੋਂ ਐਲਾਨ , ਜਦੋ ਤੱਕ ਮੋਦੀ ਸਰਕਾਰ ਖੇਤੀ ਕਨੂੰਨ ਰੱਦ ਨਹੀਂ ਕਰਦੀ ਅੰਦੋਲਨ ਜਾਰੀ ਰਹੇਗਾ

ਕਿਸਾਨ ਸੰਗਠਨਾਂ ਵਲੋਂ ਐਲਾਨ , ਜਦੋ ਤੱਕ ਮੋਦੀ ਸਰਕਾਰ ਖੇਤੀ ਕਨੂੰਨ ਰੱਦ ਨਹੀਂ ਕਰਦੀ ਅੰਦੋਲਨ ਜਾਰੀ ਰਹੇਗਾ


ਸੰਯੁਕਤ ਕਿਸਾਨ ਮੋਰਚਾ ਨੇ ਅੱਜ ਐਲਾਨ ਕੀਤਾ ਹੈ ਕਿ ਮੋਦੀ ਸਰਕਾਰ ਜਦੋ ਤੱਕ ਕਾਲੇ ਖੇਤੀ ਕਨੂੰਨ ਵਾਪਿਸ ਨਹੀਂ ਲੈਂਦੀ , ਓਦੋ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ । ਸੰਯੁਕਤ ਕਿਸਾਨ ਮੋਰਚਾ ਜਿਸ ਵਿਚ 30 ਕਿਸਾਨ ਸੰਗਠਨ ਹਨ ਦੀ ਮੀਟਿੰਗ ਅੱਜ ਜਗਮੋਹਨ ਸਿੰਘ ਪ੍ਰਦੇਸ਼ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪ੍ਰਧਾਨਗੀ ਵਿਚ ਹੋਈ ।

ਜਿਸ ਸਾਰਿਆਂ ਨੇ ਇਕ ਸੁਰ ਵਿਚ ਕਿਹਾ ਕਿ ਇਹ ਸੰਘਰਸ਼ ਕਿਸੇ ਰਾਜ , ਧਰਮ ਤੇ ਜਾਤੀ ਦੇ ਅਧਾਰਿਤ ਨਹੀਂ ਹੈ । ਇਹ ਲੜਾਈ ਦੇਸ਼ ਭਰ ਦੇ ਲਗਭਗ 476 ਕਿਸਾਨ ਸੰਗਠਨਾਂ ਦੀ ਸਾਂਝੀ ਲੜਾਈ ਹੈ। ਸਾਰੇ ਕਿਸਾਨ ਸੰਗਠਨ ਮਿਲ ਕੇ ਮੋਦੀ ਸਰਕਾਰ ਦੇ ਖਿਲ਼ਾਫ ਲੜਾਈ ਲੜ ਰਹੇ ਹਨ ।

ਜਿਸ ਦਾ ਸਮਰਥਨ ਦੇਸ਼ ਭਰ ਦੇ ਮਜਦੂਰ , ਨੌਜਵਾਨ ਮਹਿਲਾਵਾਂ , ਵਿਦਿਆਰਥੀ , ਕਰਮਚਾਰੀ , ਬੁਧੀਜੀਵੀ ਲੜ ਰਹੇ ਹਨ । ਸਾਰੇ ਸੰਗਠਨਾਂ ਦਾ ਕਹਿਣਾ ਹੈ ਕਿ ਜਦੋ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਿਸ਼ ਨਹੀਂ ਲੈਂਦੀ, ਓਦੋ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ । ਕਿਸਾਨ ਸੰਗਠਨਾਂ ਤੋਂ ਇਲਾਵਾ ਹਰਿਆਣਾ , ਉਤਰ ਪ੍ਰਦੇਸ਼ , ਤੇਲੰਗਾਨਾ , ਦਿਲੀ, ਰਾਜਸਥਾਨ ,ਦੇ ਕਿਸਾਨਾਂ ਸੰਗਠਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸੰਗਰਸ਼ ਆਮ ਜਨਤਾ ਦਾ ਸੰਘਰਸ਼ ਹੈ।