
ਦਿੱਲੀ ਯੂਨੀਵਰਸਿਟੀ 'ਚ ਡੀ ਯੂ ਐਸ ਯੂ ਵੱਲੋਂ ਆਯੋਜਿਤ "ਗਤੀਸ਼ੀਲ ਯੂਥ ਲੀਡਰਾਂ ਦੀ ਕਾਨਫਰੰਸ" ਦੌਰਾਨ ਉਦੇਵੀਰ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਦਿੱਲੀ, 19 ਅਪ੍ਰੈਲ 2025 – ਦਿੱਲੀ ਯੂਨੀਵਰਸਿਟੀ ‘ਚ ਡੀ ਯੂ ਐਸ ਯੂ ਵੱਲੋਂ ਆਯੋਜਿਤ “ਗਤੀਸ਼ੀਲ ਯੂਥ ਲੀਡਰਾਂ ਦੀ ਕਾਨਫਰੰਸ” ਦੌਰਾਨ ਉਦੇਵੀਰ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਕੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਲਈ ਉਤਸ਼ਾਹਤ ਕੀਤਾ।
ਉਦੇਵੀਰ ਸਿੰਘ ਰੰਧਾਵਾ, ਜੋ ਕਿ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਹਨ, ਨੇ ਕਾਨਫਰੰਸ ਦੌਰਾਨ ਦੋਵਾਂ ਸੂਬਿਆਂ ਦੇ ਗਤੀਸ਼ੀਲ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਵਿਰੁੱਧ ਜੰਗ ਦੀ ਗੱਲ ਕਰਦੇ ਹੋਏ ਕਿਹਾ, “ਆਉ ਸਾਰੇ ਰਲ ਮਿਲ ਕੇ ਨਸ਼ਿਆਂ ਵਰਗੀ ਨਾਮੁਰਾਦ ਬੀਮਾਰੀ ਦਾ ਖਾਤਮਾ ਕਰੀਏ ਅਤੇ ਦੇਸ਼ ਦੀ ਤਰੱਕੀ ਲਈ ਇਕ ਨਵੀਂ ਦਿਸ਼ਾ ਨਿਰਧਾਰਤ ਕਰੀਏ।”
ਉਨ੍ਹਾਂ ਨੌਜਵਾਨਾਂ ਨੂੰ ਆਹਵਾਨ ਕੀਤਾ ਕਿ ਸਿਰਫ ਖੇਡਾਂ ਹੀ ਨਹੀਂ, ਸਗੋਂ ਹਰ ਖੇਤਰ ਵਿੱਚ ਆਪਣੀ ਮੌਹਰੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ। ਉਨ੍ਹਾਂ ਨੇ ਸਾਫ਼-ਸੁਥਰੀ ਸਿਆਸਤ, ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਦੀ ਮਜ਼ਬੂਤੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਦਿੱਲੀ ਯੂਨੀਵਰਸਿਟੀ’ ਚ ਕਾਨਫਰੰਸ ਦੌਰਾਨ ਡੀ ਯੂ ਐਸ ਯੂ ਦੇ ਪ੍ਰਧਾਨ ਰੌਨਕ ਖੱਤਰੀ ਅਤੇ ਸਮੂੱਚੀ ਕਾਰਜਕਾਰਨੀ ਵੱਲੋਂ ਉਦੇਵੀਰ ਸਿੰਘ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਲਕਸ਼ ‘ਤੇ ਉਦੇਵੀਰ ਸਿੰਘ ਰੰਧਾਵਾ ਨੇ ਡੀ ਯੂ ਐਸ ਯੂ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੇ ਨਿੱਘੇ ਮਾਣ ਤੇ ਸਤਿਕਾਰ ਲਈ ਸਮੂੱਚੀ ਕਾਰਜੀਕਾਰਨੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ।