
ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜੀ ਵੱਲੋਂ ਪੇਂਡੂ ਖੇਤਰ ਵਿੱਚ ਅਤੇ ਸਕੂਲਾਂ ਵਿੱਚ ਲੜਕੀਆਂ ਲਈ 1 ਲੱਖ ਸੈਨੇਟਰੀਪੈਡ ਵੰਡਣ ਦਾ ਟੀਚਾ ਕੀਤਾ ਗਿਆ ਪੂਰਾ*
*ਲੜਕੀਆਂ ਵਿੱਚੋਂ ਜਾਗਰੂਕਤਾਂ ਲਿਆਉਣ ਲਈ ਸਕੂਲਾਂ ਵਿੱਚ ਕੈਂਪ ਲਗਾਕੇ ਵੀ ਪਾਇਆ ਜਾ ਰਿਹਾ ਯੋਗਦਾਨ*
5 ਮਈ (ਘੁਬਾਇਆ) ਅੱਜ ਇੱਥੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਸੈਨੇਟਰੀਪੈਡ ਵੰਡਣ ਦੀ ਗਿਣਤੀ ਅੱਜ 1 ਲੱਖ ਪੂਰੀ ਹੋਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਲੜਕੀਆਂ ਘੁਬਾਇਆ ਅਤੇ ਸਰਕਾਰੀ ਐਮੀਨੈੱਸ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਪ੍ਰੋਗਰਾਮ ਕਰਵਾਏ ਗਏ ਪ੍ਰੋਗਰਾਮ ਦੌਰਾਨ ਲੜਕੀਆਂ ਨੂੰ “ਗੁੱਡ ਟੱਚ ਤੇ ਬੈਡ ਟੱਚ” ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਉਚੇਚੇ ਤੌਰ ਤੇ ਔਰਤਾਂ ਲਈ ਪ੍ਰੇਰਨਾਦਾਇਕ ਬਣੀਆਂ ਮੈਡਮ ਮਨਦੀਪ ਕੌਰ ਸਿੱਧੂ ਟਾਂਗਰਾ ਅਤੇ ਅਨਾਮਿਕਾ ਸੰਧੂ ਨੇ ਆਪਣੇ ਭਾਸ਼ਣ ਦੌਰਾਨ ਲੜਕੀਆਂ ਨੂੰ ਚੰਗੇ ਛੂਹਣ ਬਾਰੇ ਅਤੇ ਮਾੜਾ ਛੂਹਣ ਬਾਰੇ ਬਰੀਕੀ ਨਾਲ ਸਮਝਾਇਆ ਗਿਆ।
ਇਸ ਮੌਕੇ ਮੈਡਮ ਰੰਜਨਾ ਕੁੱਕੜ ਪ੍ਰਿੰਸੀਪਲ ਘੁਬਾਇਆ, .ਕਰਨ ਸਿੰਘ ਧਾਲੀਵਾਲ ਪ੍ਰਿੰਸੀਪਲ ਗੁਰਹਰਸਹਾਏ ਅਤੇ ਸਕੂਲ ਪ੍ਰਿੰਸੀਪਲ ਦੇ ਨਾਲ ਸਕੂਲ ਸਟਾਫ਼ ਨੇ ਰਮਿੰਦਰ ਸਿੰਘ ਆਵਲਾ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਗੀਤਾ ਸ਼ੰਕਵਰ ਡਾਕਟਰ ਸ਼ੰਟੀ ਕਪੂਰ ਅਤੇ ਟੀਮ ਰਮਿੰਦਰ ਆਵਲਾ ਮੌਜੂਦ ਰਹੇ