
ਪਸ਼ੂ ਪਾਲਣ ਵਿਭਾਗ ਦੀ ਸੁਪਰਡੈਂਟ ਗਰੇਡ 1 ਮੈਡਮ ਹਰਵਿੰਦਰ ਕੌਰ ਨੂੰ ਸੇਵਾ ਮੁਕਤੀ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਸਮੂਹ ਸਟਾਫ ਨੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ
ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਦਫਤਰ ਲਾਈਵ ਸਟਾਕ ਕੰਮਲੈਕਸ ਮੋਹਾਲੀ ਵਿਖੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੀ ਹਰਵਿੰਦਰ ਕੌਰ ਸੁਪਰਡੈਂਟ ਗਰੇਡ 1 ਕਮ ਪੀ ਏ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋ ਗਏ । ਹਰਵਿੰਦਰ ਕੌਰ ਨਿਮਰਤਾ, ਇਮਾਨਦਾਰੀ ਅਤੇ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਖਿੜੇ ਮੱਥੇ ਮਿਲਣ ਵਾਲੀ ਮਿੱਠ ਬੋਲੜੀ ਸੁਭਾਅ ਦੀ ਮਾਲਕ ਸੀ । ਉਨ੍ਹਾਂ ਨੂੰ ਵਿਭਾਗੀ ਕੰਮਾਂ ਦਾ ਇੰਨਾ ਜ਼ਿਆਦਾ ਤਜੱਰਬਾ ਸੀ ਕਿ ਹਰ ਆਉਣ ਵਾਲਾ ਵਿਭਾਗ ਦਾ ਡਾਇਰੈਕਟਰ ਉਨ੍ਹਾਂ ਨੂੰ ਆਪਣਾ ਪੀ ਏ ਨਿਯੁਕਤ ਕਰਕੇ ਮਾਣ ਮਹਿਸੂਸ ਕਰਦਾ ਸੀ ।
ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ ਗੁਰਸ਼ਰਨਜੀਤ ਸਿੰਘ ਬੇਦੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੈਡਮ ਹਰਵਿੰਦਰ ਕੌਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵਿਭਾਗ ਦੇ ਕਰਮਚਾਰੀਆਂ ਨੂੰ ਹਰਵਿੰਦਰ ਕੌਰ ਤੋਂ ਪ੍ਰੇਰਨਾ ਲੈਣ ਲਈ ਆਖਿਆ ਇਸ ਮੌਕੇ ਤੇ ਹਰਵਿੰਦਰ ਕੌਰ ਦੀ ਸੇਵਾ ਮੁਕਤੀ ਤੇ ਹਰ ਅਧਿਕਾਰੀ ਅਤੇ ਕਰਮਚਾਰੀ ਦੀ ਅੱਖ ਨੱਮ ਸੀ ।
ਇਸ ਮੌਕੇ ਤੇ ਵਿਭਾਗ ਦੇ ਸੁਪਰਡੈਂਟ ਗਰੇਡ 1 ਅਵਤਾਰ ਸਿੰਘ ਭੰਗੂ ਨੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰਵਿੰਦਰ ਕੌਰ ਤੋਂ ਜਿਨ੍ਹਾਂ ਨੂੰ ਵਿਭਾਗੀ ਕੰਮਾ ਦੀ ਬਹੁਤ ਮੁਹਾਰਤ ਸੀ । ਬਹੁਤ ਕੁਝ ਸਿਖਿਆ ਹੈ ਜੋ ਹੁਣ ਉਨ੍ਹਾਂ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਬੁਲੰਦੀਆਂ ਤੱਕ ਪਹੁਚਾਉਣ ਲਈ ਸੋਨੇ ਤੇ ਸਵਾਗੇ ਵਾਂਗ ਕੰਮ ਕਰ ਰਿਹਾ ਹੈ । ਇਸ ਮੌਕੇ ਤੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਪਰੀਤਮ ਸਿੰਘ ਨੂੰ ਸ਼ਾਨਦਾਰ ਵਿਦਾਇਗੀ ਚਿੰਨ ਅਤੇ ਤੋਹਫ਼ੇ ਦੇ ਕਿ ਭਰੇ ਮਨ ਨਾਲ ਘਰ ਨੂੰ ਰਵਾਨਾ ਕੀਤਾ ।
ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਦੇ ਦੇ ਡਾਇਰੈਕਟਰ ਡਾ ਗੁਰਸ਼ਰਨਜੀਤ ਸਿੰਘ ਬੇਦੀ,ਡਾ ਪਰਮਦੀਪ ਸਿੰਘ ਵਾਲੀਆ ਜੁਆਇੰਟ ਡਾਇਰੈਕਟਰ, ਡਾ ਸਾਮ ਸਿੰਘ ਜੁਆਇੰਟ ਡਾਇਰੈਕਟਰ , ਡਾ ਰਵੀਕਾਂਤ ਡਿਪਟੀ ਡਾਇਰੈਕਟਰ, ਡਾ ਪਰਮਪਾਲ ਸਿੰਘ, ਡਾ ਸਰਬਦੀਪ ਸਿੰਘ, ਸਰਬਜੀਤ ਕੌਰ ਅਮਲਾ ਅਫਸਰ, ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ, ਸਿਕੰਦਰ ਸਿੰਘ ਬਾਦਸ਼ਾਹ, ਤਰਸੇਮ ਰਾਜ, ਕੁਲਵੰਤ ਸਿੰਘ , ਰਜੇਸ਼ ਸ਼ਰਮਾ,ਧਰਮਿੰਦਰ ਸਿੰਘ, ਚਮਕੌਰ ਸਿੰਘ, ਸੰਦੀਪ ਸੈਂਟੀ,ਭਾਈ ਨਰਿੰਦਰ ਸਿੰਘ, ਕੁਲਬੀਰ ਕੌਰ,ਰਵੀ ਕੁਮਾਰ,ਨਿਰਮਲ ਸਿੰਘ, ਸਰਬਜੀਤ ਕੌਰ ਆਦਿ ਸਟਾਫ਼ ਹਾਜ਼ਰ ਸਨ । ਮੀਡੀਆ ਨਾਲ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ ।