
"ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦਾ ਪਿਆਰ ਭਰਿਆ ਕਦਮ! ਸਕੂਲ ਨੂੰ 30 ਨਵੇਂ ਪੱਖੇ ਦਾਨ"
ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਸਕੂਲ ਲਈ ਪੱਖੇ ਦਾਨ, ਭਖਦੀ ਗਰਮੀ ਵਿੱਚ ਬੱਚੇ ਹੋ ਰਹੇ ਸਨ ਮੁਹਾਲ, ਪ੍ਰਿੰਸੀਪਲ ਵੱਲੋਂ ਤੇ ਸਕੂਲ ਸਟਾਫ ਵੱਲੋਂ ਧੰਨਵਾਦ*
ਗੁਰੁਹਰਸਹਾਏ , 29 ਅਪ੍ਰੈਲ : ਅੱਜ ਇੱਥੇ ਹਲਕੇ ਦੇ ਪਿੰਡ ਮੇਘਾ ਰਾਏ ਉਤਾੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੀ ਗਰਮੀ ਕਾਰਨ ਹੋ ਰਹੀ ਬੁਰੀ ਹਾਲਤ ਨੂੰ ਵੇਖਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਜੀ ਵੱਲੋਂ 30 ਪੱਖੇ ਸਕੂਲ ਨੂੰ ਦਾਨ ਵਜੋਂ ਦਿੱਤੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਦੇ ਘਰ ਆਕੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਾਬਕਾ ਵਿਧਾਇਕ ਨੂੰ ਦੱਸਿਆ ਗਿਆ ਕਿ ਸਕੂਲ ਵਿੱਚ ਪੱਕੇ ਬਹੁਤ ਪੁਰਾਣੇ ਅਤੇ ਕੰਡਮ ਹੋ ਚੁੱਕੇ ਹਨ ਜੋ ਗਰਮੀ ਦੇ ਮੌਸਮ ਦੌਰਾਨ ਸਹੀ ਸਥਿਤੀ ਵਿੱਚ ਨਹੀਂ ਚੱਲ ਰਹੇ। ਜਿਸ ਕਾਰਨ ਬੱਚੇ ਆਰਾਮ ਨਾਲ ਬੈਠ ਕੇ ਪੜ੍ਹਾਈ ਨਹੀਂ ਕਰ ਸਕਦੇ।
ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਦੀ ਮੰਗ ਨੂੰ ਦੇਖਦੇ ਹੋਏ ਸਾਬਕਾ ਵਿਧਾਇਕ ਆਂਵਲਾ ਵੱਲੋਂ ਫੌਰੀ ਤੌਰ ਤੇ ਐਕਸ਼ਨ ਲੈਂਦਿਆਂ ਤੁਰੰਤ ਹੀ 30 ਪੱਖੇ ਸਕੂਲ ਵਿੱਚ ਭੇਜੇ ਗਏ। ਸਕੂਲ ਸਟਾਫ਼ ਵੱਲੋਂ ਦੱਸਿਆ ਗਿਆ ਕਿ ਇਹ ਮੰਗ ਲੰਬੇ ਸਮੇਂ ਤੋਂ ਹੀ ਕਰਦੇ ਆ ਰਹੇ ਸਾਂ। ਕਈ ਸਮਾਜ ਸੇਵੀਆਂ ਅਤੇ ਰਾਜਨੀਤਕ ਆਗੂਆਂ ਦੇ ਧਿਆਨ ਵਿੱਚ ਵੀ ਇਹੋ ਮਸਲਾ ਲਿਆ ਚੁੱਕੇ ਹਾਂ ਪ੍ਰੰਤੂ ਅਜੇ ਤੱਕ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਆਂਵਲਾ ਸਾਹਿਬ ਨੇ ਸਾਡੀ ਮੰਗ ਤੁਰੰਤ ਪੂਰੀ ਕਰਕੇ ਸਮਾਜ ਅਤੇ ਬੱਚਿਆਂ ਪ੍ਰਤੀ ਆਪਣੀ ਦਰਿਆਦਿਲੀ ਦਾ ਸਬੂਤ ਦਿੱਤਾ ਹੈ।ਇਸ ਮੌਕੇ ਪ੍ਰਿੰਸੀਪਲ ਸਤੀਸ਼ ਕੁਮਾਰ ਦੇ ਨਾਲ ਅਧਿਆਪਕ ਸਤਵਿੰਦਰ ਕੁਮਾਰ, ਜਸਵਿੰਦਰ ਸਿੰਘ, ਸੁਸ਼ੀਲ ਕੁਮਾਰ
ਰਮਨ ਹਾਂਡਾ ਅਤੇ ਸੰਜੀਵ ਸੇਠੀ ਨੇ ਵਿਧਾਇਕ ਦਾ ਦਿਲੋਂ ਧੰਨਵਾਦ ਕੀਤਾ।