
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਚ ਕਿਹਾ ਕਿ ਅਸੀਂ ਬੀਬੀ ਐਮ ਬੀ ਦੇ 104 ਕਰੋੜ ਰੁਪਏ ਰੋਕ ਲਏ ਹਨ। ਚੀਮਾ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਲਿਖਿਆ ਹੈ ਕਿ ਪਹਿਲਾ ਬੀਬੀ ਐਮ ਬੀ ਦਾ ਆਡਿਟ ਕਰਵਾਇਆ ਜਾਵੇ। ਜਦੋ ਤੱਕ ਆਡਿਟ ਨਹੀਂ ਹੋਏਗਾ ਉਦੋਂ ਤੱਕ ਅਸੀਂ 104 ਕਰੋੜ ਰੁਪਏ ਜਾਰੀ ਨਹੀਂ ਕਰਾਗੇ।
ਚੀਮਾ ਨੇ ਕਿਹਾ ਕਿ ਬੀਬੀ ਐਮ ਬੀ ਤੇ ਕੇਂਦਰ ਸਰਕਾਰ ਵਲੋਂ CISF ਲਗਾਈ ਹੈ ਓਸ ਤੋਂ 49.52 ਕਰੋੜ ਸਾਲਾਨਾ ਬਣਦੇ ਹਨ ਉਹ ਰਾਸ਼ੀ ਵੀ ਪੰਜਾਬ ਸਰਕਾਰ ਜਾਰੀ ਨਹੀਂ ਕਰੇਂਗੀ।