ਹੁਣ ਪੰਦਰਾਂ ਲੱਖ ਰੱਪਏ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ ਜਮਾਂ ਕਰਾਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 2014 ਲੋਕ ਸਭਾ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕਰਵਾਉਣ ਲਈ ਪ੍ਰਸ਼ਾਤ ਕਿਸ਼ੋਰ ਆਪਣੀ ਅਹਿਮ ਭੂਮਿਕਾ ਨਿਭਾਉਣ : ਰਾਜਿੰਦਰ ਸਿੰਘ ਬਡਹੇੜੀ
“ਪ੍ਰਸ਼ਾਤ ਕਿਸ਼ੋਰ ਦਾ ਮਹਾਨ ਨੀਤੀਘਾੜਾ ਹੋਣ ਦਾ ਹੁਣ ਇਮਤਿਹਾਨ ਹੈ ਪੰਜਾਬੀ ਮੰਨ ਜਾਣਗੇ ,ਜੇਕਰ ਨਹੀਂ ਤਾਂ “ਗੱਪਾਂ ਦੀ ਪਟਾਰਾ” ਅਖਵਾਉਣਗੇ ਪ੍ਰਸ਼ਾਤ ਕਿਸ਼ੋਰ
ਚੰਡੀਗੜ੍ਹ 8 ਮਈ 2021:
ਉੱਘੇ ਸਿੱਖ ਕਿਸਾਨ ਨੇਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ 1984 ਓਪਰੇਸ਼ਨ ਨੀਲਾ ਤਾਰਾ ਜਦੋਂ ਕੈਪਟਨ ਵਿਰੋਧ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਅਤੇ ਲੋਕ ਸਭਾ ਦੀ ਮੈਬਰੀ ਤਿਆਗ ਕੇ ਆਏ ਸਨ ਉਦੋਂ ਤੋਂ ਲਗਾਤਾਰ ਸਮਰਥਕ ਹਨ ਅਤੇ ਬਡਹੇੜੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ਼ 14 ਅਕਤੂਬਰ 1984 ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ-ਸੇਵਾ ਵਿੱਚ ਹਿੱਸਾ ਲਿਆ ਸੀ ।ਰਾਜਿੰਦਰ ਸਿੰਘ ਬਡਹੇੜੀ ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1989 ਵਿੱਚ ਸ਼ਿਰੋਮਣੀ ਅਕਾਲੀ ਦਲ ਪੰਥਕ ਦਾ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਵੀ ਬਣਾਇਆ ਸੀ ਅਤੇ 2013 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਬਣਨ ਸਮੇਂ ਸ੍ਰੀ ਬਡਹੇੜੀ ਨੂੰ ਜੱਟ ਮਹਾਂ ਸਭਾ ਦਾ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ ਨਿਯੁਕਤ ਕੀਤਾ ਸੀ ਅਤੇ ਸਰਕਾਰ ਬਣਨ ਜਦੋਂ ਅਤੇ ਪੰਜਾਬ ਮੰਡੀ ਬੋਰਡ ਦਾ ਡਾਇਰੈਕਟਰ ਵੀ ਨਿਯੁਕਤ ਕੀਤਾ ਨੇ ਰਾਜਨੀਤੀ ਦੇ ਨੀਤੀਘਾੜੇ ਪ੍ਰਸ਼ਾਤ ਕਿਸ਼ੋਰ ਨੂੰ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ 2014 ਲੋਕ ਸਭਾ ਚੋਣਾਂ ਸਮੇਂ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਨੇ ਠੇਕਾ ਦਿੱਤਾ ਸੀ ਮੋਦੀ ਤੋਂ ਇਹ ਐਲਾਨ ਵੀ ਪ੍ਰਸ਼ਾਤ ਕਿਸ਼ੋਰ ਨੇ ਕਰਵਾਇਆ ਦੱਸਿਆ ਜਾਂਦਾ ਹੈ ਕਿ ਹਰੇਕ ਭਾਰਤੀ ਨਾਗਰਿਕ ਦੇ ਬੈਂਕ ਖਾਤੇ ਵਿੱਚ ਕੌਮੀ ਬੈਂਕ ਖ਼ਾਸ ਕਰਕੇ ਸਵਿੱਸ ਬੈਂਕ ਤੋਂ ਭਾਰਤੀ ਨਾਗਰਿਕ ਦਾ ਜੋ ਧਨ/ਜਮਾਂ ਪੂੰਜੀ ਕਾਲ਼ਾ ਧਨ ਲਿਆ ਕੇ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ ਪੰਦਰਾਂ ਪੰਦਰਾਂ ਲੱਖ ਪਾਇਆ ਜਾਵੇਗਾ । ਇੱਥੇ ਇਹ ਜ਼ਿਕਰਯੋਗ ਹੈ ਕਿ 2014 ਤੋਂ 7 ਮਈ 2021 ਤੱਕ ਕਿਸੇ ਭਾਰਤੀ ਦੇ ਬੈਂਕ ਖਾਤੇ ਵਿੱਚ ਨਹੀਂ ਪਾਇਆ ਗਿਆ ਹੋ ਸਕਦਾ ਹੈ ਕਿ ਇਹ ਭਾਜਪਾ,ਬਾਦਲ ਦਲ,ਜਨਤਾ ਦਲ, ਜੋ ਭਾਜਪਾ ਦੇ ਸਾਥੀ ਹਨ ਜਾਂ ਪਤੀ ਪਤਨੀ ਬਣ ਕੇ ਰਹਿੰਦੇ ਰਹੇ ਹਨ ਉਹਨਾਂ ਦੇ ਖਾਤਿਆਂ ਵਿੱਚ ਆਇਆ ਹੋਵੇ ਜੇਕਰ ਉਹਨਾਂ ਦੇ ਖਾਤਿਆਂ ਵਿੱਚ ਆਇਆ ਤਾਂ ਬਾਕੀਆਂ ਨਾਲ ਧੋਖਾ ਹੈ ਜੇਕਰ ਉਹਨਾਂ ਦੇ ਖਾਤਿਆਂ ਵਿੱਚ ਵੀ ਨਹੀਂ ਆਇਆ ਤਾਂ ਉਹ ਵੀ ਇਸ ਮੰਗ ਦਾ ਸਮਰਥਨ ਕਰਨ ਕਿ ਹੁਣ 2020 ਮਾਰਚ ਤੋਂ 8ਮਈ 2021 ਦੇਸ਼ ਵਾਸੀਆਂ ਦੇ ਆਰਥਿਕ ਹਾਲਾਤ ਕਰੋਨਾਵਾਇਰਸ ਕੋਵਿਡ-19 ਤੋਂ ਕੋਵਿਡ-21 ਦੇ ਪਹੁੰਚਣ ਨਾਲ਼ ਬਦ ਤੋਂ ਬਦਤਰ ਹੋ ਚੁੱਕੇ ਹਨ ਹੁਣ ਪ੍ਰਸ਼ਾਤ ਕਿਸ਼ੋਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 15 ਲੱਖ ਦਾ ਵਾਅਦਾ ਕੀਤਾ ਇੱਕ ਨਾਲ਼ ਅੱਖ ਨਾਲ਼ ਪੂਰਾ ਕਰਾਉਣ ਭਾਵ ਕਿਸੇ ਭਾਰਤੀ ਨਾਲ਼ ਭੇਦ ਭਾਵ ਤੋਂ ਬਿਨਾਂ ਜਲਦੀ ਤੋਂ ਜਲਦੀ ਜਮਾਂ ਕਰਨ ਦੀਆਂ ਪ੍ਰਕਿਰਿਆਵਾਂ ਸ਼ੁਰੂ ਕਰਵਾਉਣ ਲਈ ਬਿਨਾਂ ਦੇਰ ਕਾਰਵਾਈ ਸ਼ੁਰੂ ਕਰਵਾਉਣ । ਬਡਹੇੜੀ ਨੇ ਆਖਿਆ ਕਿ ਜੇਕਰ ਪ੍ਰਧਾਨ ਮੰਤਰੀ ਅਤੇ ਪ੍ਰਸ਼ਾਤ ਕਿਸ਼ੋਰ ਅਜਿਹਾ ਨਹੀਂ ਕਰਦੇ ਤਾਂ ਪੰਜਾਬ ਵਾਸੀ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪ੍ਰਸ਼ਾਤ ਕਿਸ਼ੋਰ ਨੂੰ ਝੂਠਾ ਸਾਬਤ ਕਰ ਦੇਣਗੇ ਅਤੇ “ਗੱਪਾਂ ਦਾ ਪਟਾਰਾ” ਦਾ ਖਿਤਾਬ ਦੇ ਕੇ ਵਾਪਿਸ ਭੇਜਣਗੇ।