Regional

ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ‘ਕਿਸਾਨਾਂ ਨੂੰ ਬਦਨਾਮ ਕਰਨ’ ਦੇ ਕੋਝੇ ਜਤਨ ਦਾ ਲਿਆ ਗੰਭੀਰ ਨੋਟਿਸ

ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ‘ਕਿਸਾਨਾਂ ਨੂੰ ਬਦਨਾਮ ਕਰਨ’ ਦੇ ਕੋਝੇ ਜਤਨ ਦਾ ਲਿਆ ਗੰਭੀਰ ਨੋਟਿਸ

 

ਚੰਡੀਗੜ੍ਹ:

ਉੱਘੇ ਸਿੱਖ ਕਿਸਾਨ ਆਗੂ ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਡੈਲੀਗੇਟ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਸਿੰਘੂ ਤੇ ਟਿਕਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਕਰਕੇ ਪੰਜਾਬ ਵਿੱਚ ਕੋਰੋਨਾ–ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।

 

ਅੱਜ ਇੱਥੇ ਇੱਕ ਪ੍ਰੈੱਸ–ਬਿਆਨ ਜਾਰੀ ਕਰਦਿਆਂ ਸ. ਬਡਹੇੜੀ ਨੇ ਕਿਹਾ ਕਿ ਇਹ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਝਾ ਜਤਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਪਤ ਬਾਜਵਾ ਹੁਣ ਭਾਜਪਾ ਦੀ ਬੋਲੀ ਬੋਲ ਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਲੱਗ ਪਏ ਹਨ।

 

ਸ. ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਜੇ ਅੰਦੋਲਨਕਾਰੀ ਕਿਸਾਨਾਂ ਤੋਂ ਕੋਰੋਨਾ–ਵਾਇਰਸ ਫੈਲ ਰਿਹਾ ਹੁੰਦਾ, ਤਾਂ ਹੁਣ ਤੱਕ ਅੱਧਾ ਪੰਜਾਬ ਕੋਰੋਨਾ ਵਾਇਰਸ ਤੋਂ ਗ੍ਰਸਤ ਹੋ ਗਿਆ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਅਸਲ ’ਚ ਤ੍ਰਿਪਤ ਬਾਜਵਾ ਹੁਣ ਨਰਿੰਦਰ ਮੋਦੀ ਤੇ ਕੋਰੋਨਾ ਵਾਂਗ ਸਰੂਪ ਬਦਲਣ ਦੇ ਆਦੀ ਹੋ ਗਏ ਹਨ।

 

ਸ. ਬਡਹੇੜੀ ਨੇ ਕਿਹਾ ਕਿ ਅਜਿਹੀ ਕੋਈ ਵੀ ਕੋਸ਼ਿਸ਼ ਕਿਸਾਨ ਅੰਦੋਲਨ ਨੂੰ ਨਾਕਾਮ ਨਹੀਂ ਬਣਾ ਸਕੇਗੀ। ਤਿੰਨੇ ਵਿਵਾਦਗ੍ਰਸਤ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ

किसान नेता राजिन्दर सिंह बडहेड़ी ने कैबिनेट मंत्री तृप्त राजिन्दर सिंह बाजवा द्वारा ‘किसानों को बदनाम करने’ के भद्दे प्रयासों का लिया गंभीर नोटिस

 

चण्डीगढ़ः

प्रमुख किसान नेता, ऑल इण्डिया जट्ट महासभा के राष्ट्रीय डैलीगेट व केन्द्रीय शासित प्रदेश चण्डीगढ़ के राज्याध्यक्ष राजिन्दर सिंह बडहेड़ी ने पंजाब के कैबिनेट मंत्री तृप्त राजिन्दर सिंह बाजवा के उस वक्तव्य की सख़्त निंदा की है, जिस में उन्होंने कहा था कि सिंघु व टिकरी बार्डर पर आन्दोलन कर रहे किसानों के कारण पंजाब में कोरोना-वायरस का संक्रमण तीव्रता से फैल रहा है।

 

आज यहां एक प्रैस विज्ञप्ति जारी करते हुए स. बडहेड़ी ने कहा कि यह किसानों का बदनाम करने का भद्दा प्रयत्न है। उन्होंने आरोप लगाया कि तृप्त बाजवा अब भाजपा की बोली बोल कर आम जनता को गुमराह करने लगे हैं।

 

स. बडहेड़ी ने पंजाब के मुख्य मंत्री कैप्टर अमरिन्दर सिंह व राज्य कांग्रेस अध्यक्ष सुनील जाखड़ से कैबिनेट मंत्री तृप्त राजिन्दर सिंह बाजवा के विरुद्ध सख़्त कार्यवाही करने की मांग की है।

 

स. राजिन्दर सिंह बडहेड़ी ने कहा कि यदि आन्दोलनकारी किसानों से कोरोना-वायरस फैल रहा होता, तो अब तक आधा पंजाब कोरोना-वायरस से ग्रस्त हो चुका होता। उन्होंने आरोप लगाया कि वास्तव में तृप्त बाजवा को अब नरेन्द्र मोदी व कोरोना की तरह रूप बदलने की आदत पड़ गई है।

 

स. बडहेड़ी ने कहा कि ऐसी कोई भी प्रयत्न किसान आन्दोलन को असफ़ल नहींकर पाएगी। तीनों विवादग्रस्त कृषि कानून रद्द होने तक किसानों का संघर्ष निरंतर जारी रहेगा।

 

Farmer Leader Rajinder Singh Badheri took serious note of the awkward attempt of Cabinet Minister Tript Rajinder Singh Bajwa to ‘defame the farmers’

 

Chandigarh:

Prominent Sikh Farmer Leader Rajinder Singh Badheri, National Delegate of All India Jatt Mahasabha and State President of Union Territory of Chandigarh has strongly condemned the statement of Punjab Cabinet Minister Tript Rajinder Singh Bajwa in which he said that Corona-Virus infection is spreading rapidly in Punjab due to agitating farmers at Singhu and Tikri border.

 

Releasing a press statement here today, Mr. Badheri said that it was a vicious attempt to discredit the farmers. He alleged that Tript Bajwa was now misleading the general public by using the language of BJP.

 

Mr. Mr. Badheri also demanded from the Punjab Chief Minister Capt. Amarinder Singh and State Congress President Mr. Sunil Jakhar to take stern action against the Cabinet Minister Mr. Tript Rajinder Singh Bajwa.

 

Mr. Rajinder Singh Badheri said that if corona virus had been spreading among the agitating farmers, half of Punjab would have been infected with corona virus by now. He alleged that in fact Tripat Bajwa was now accustomed to disguise like Narendra Modi and Corona.

 

Mr. Badheri said that no such attempt would be able to thwart the peasant movement. The struggle of the farmers will continue till the repeal of the three controversial Agriculture Laws.

Related Articles

Leave a Reply

Your email address will not be published. Required fields are marked *

Back to top button
error: Sorry Content is protected !!