ਚੰਡੀਗੜ੍ਹ, 14 ਮਈ :ਪੰਜਾਬ ਦੇ ਉੱਘੇ ਕਿਸਾਨ ਆਗੂ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ੍ਰੀ ਅਭੈ ਸਿੰਘ ਦਾ ਵਿਛੋੜਾ ਦੇਸ਼ ਖ਼ਾਸ ਕਰਕੇ ਕਿਸਾਨ ਭਾਈਚਾਰੇ ਲਈ ਕਦੇ ਵੀ ਨਾ ਪੂਰਿਆ ਜਾਣਾ ਘਾਟਾ ਪਿਆ ਹੈ। ਬਡਹੇੜੀ ਨੇ ਆਖਿਆ ਕਿ ਸ੍ਰੀ ਅਭੈ ਸਿੰਘ ਦਾ ਜ਼ਿਕਰ ਆਉਂਦਾ ਸੀ ਤਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਸਾਹਮਣੇ ਆ ਜਾਂਦੀ ਸੀ ਉਹ ਪਿਛਲੇ ਕਈ ਦਿਨਾਂ ਤੋਂ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ । ਜਾਣਕਾਰੀ ਅਨੁਸਾਰ ਪਿੱਛਲੇ ਦਿਨੀਂ ਉਹਨਾਂ ਨੂੰ ਕਰੋਨਾ ਨੇ ਜਕੜ ਲਿਆ ਸੀ ਪਰ ਸ਼ੁੱਕਰਵਾਰ ਦੁਪਹਿਰ ਨੂੰ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ
ਪੰਜਾਬ ਦੇ ਇਸ ਜੱਟ ਪਰਵਾਰ ਨੇ ਮਹਾਨ ਇਤਿਹਾਸ ਸਿਰਜਿਆ ਜੋ ਰਹਿੰਦੀ ਦੁਨੀਆਂ ਤੱਕ ਰਹੇਗਾ ਸ਼ਹੀਦ ਭਗਤ ਸਿੰਘ ਭਤੀਜੇ ਦੇ ਅਭੈ ਸਿੰਘ ਸੰਧੂ ਦੇ ਦਿਹਾਂਤ ‘ਤੇ ਦੁੱਖ ਕਿਸਾਨ ਸੰਘਰਸ਼ ਕਿਸਾਨ ਦੇ ਦੌਰਾਨ ਹੋਇਆ ਹੈ ਜ਼ਿਹਨਾਂ ਦੇ ਪਰਵਾਰ “ਪਗੜੀ ਸੰਭਾਲ਼ ਜੱਟਾ” ਲਹਿਰ ਦੇ ਮੋਢੀ ਚਾਚਾ ਅਜੀਤ ਸਿੰਘ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ । ਵਾਹਿਗੁਰੂ ਸ੍ਰੀ ਅਭੈ ਸਿੰਘ ਸੰਧੂ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਪਰਵਾਰ ਅਤੇ ਸੰਬੰਧੀ ਅਤੇ ਕਿਸਾਨ ਭਾਈਚਾਰੇ ਨੂੰ ਵਿਛੋੜਾ ਬਰਦਾਸ਼ਤ ਕਰਨ ਦਾ ਬੱਲ ਬਖ਼ਸ਼ੇ ।