
The primary reason behind this rising debt is the
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰ ਜ਼ਿਲ੍ਹੇ ਚ ਰੰਗਲਾ ਪੰਜਾਬ ਵਿਕਾਸ ਸਕੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਾਂ। ਜਿਸ ਦੇ ਤਹਿਤ ਪੈਸਾ ਰੋਜ਼ਾਨਾ ਵਿਕਾਸ ਜਰੂਰਤਾਂ ਤੇ ਖ਼ਰਚ ਕੀਤਾ ਜਾਵੇਗਾ। ਇਸ ਸਕੀਮ ਦਾ ਪ੍ਰਬੰਧਨ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਰੰਗਲਾ ਪੰਜਾਬ ਸਕੀਮ ਲਈ 585 ਕਰੋੜ ਰੁਪਏ ਪ੍ਰਤੀ ਹਲਕਾ 5 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਨੂੰ ਵਿਧਾਇਕਾ, ਜਨ ਸਭਾਵਾਂ, ਨਾਗਰਿਕ ਸਮੂਹ ਅਤੇ ਲੋਕ ਪੱਖੀ ਭਾਵਨਾਵਾਂ ਵਾਲ਼ੇ ਨਾਗਰਿਕਾਂ ਦੀ ਸਿਫਾਰਸ਼ ਤੇ ਖ਼ਰਚ ਕੀਤਾ ਜਾਵੇਗਾ।