ਮਨਪ੍ਰੀਤ ਬਾਦਲ ਡੇਢ ਦਰਜਨ ਤੋਂ ਜ਼ਿਆਦਾ ਸੁਰੱਖਿਆ ਲੈ ਕੇ ਖੁਦ ਖਜ਼ਾਨੇ ‘ਤੇ ਬਣੇ ਬੋਝ, ਆਪ ਨੇ ਆਓਂਦੇ ਬੋਝ ਘਟਾਇਆ
ਰਾਜਾ ਵੜਿੰਗ ਤੋਂ ਬਾਅਦ ਦੂਜੇ ਨੰਬਰ ’ਤੇ ਰਹੇ ਮਨਪ੍ਰੀਤ ਬਾਦਲ
ਪੰਜਾਬ ਦੀ ਕਾਂਗਰਸ ਦਾ ਸਫਾਇਆ ਹੋਣ ਤੋਂ ਬਾਅਦ ਅੱਜ ਡੀ.ਜੀ.ਪੀ ਸੁਰੱਖਿਆ ਨੇ ਕਾਂਗਰਸ ਦੇ ਕੈਬਨਿਟ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ, ਇਸ ਫ਼ਰਮਾਨ ਰਾਹੀਂ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਸੂਬੇ ਦੀ ਜਨਤਾ ਨੂੰ ਸਰਕਾਰੀ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਣ ਵਾਲੇ ਪੰਜਾਬ ਸਰਕਾਰ ‘ਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਖੁਦ ਵੱਧ ਤੋਂ ਵੱਧ ਸੁਰੱਖਿਆ ਲੈ ਕੇ ਸਰਕਾਰੀ ਖਜ਼ਾਨੇ ‘ਤੇ ਬੋਝ ਵਧਾ ਰਹੇ ਸਨ ।
ਇਸ ਤੈਨਾਤੀ ਵਿੱਚ ਰਾਜਾ ਵੜਿੰਗ ਤੋਂ ਬਾਅਦ ਦੂਜੇ ਨੰਬਰ ’ਤੇ ਰਹੇ ਮਨਪ੍ਰੀਤ ਬਾਦਲ ਦੀ ਸੁਰੱਖਿਆ ਵਿੱਚ ਕੁੱਲ 19 ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਰਾਜਾ ਵੜਿੰਗ ਦੀ ਸੁਰੱਖਿਆ ‘ਚ 21 ਸੁਰੱਖਿਆ ਕਰਮਚਾਰੀ ਲੱਗੇ ਹੋਏ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿੱਤ ਮੰਤਰੀ ਪੰਜਾਬ ਦੇ ਖ਼ਜ਼ਾਨੇ ਦੀ ਤਾਰੀਫ਼ ਕਰਦਿਆਂ ਪੂਰੀ ਦੁਨੀਆਂ ਨੂੰ ਖ਼ਰਚੇ ਘਟਾਉਣ ਦੀ ਅਪੀਲ ਕਰਦੇ ਹੋਏ ਖ਼ੁਦ ਦੂਜੇ ਨੰਬਰ ’ਤੇ ਸੁਰੱਖਿਆ ਮੁਲਾਜ਼ਮਾਂ ਨਾਲ ਗੇੜੇ ਮਾਰਦੇ ਰਹੇ। ਡੀਜੀਪੀ ਸੁਰੱਖਿਆ ਵੱਲੋਂ ਜਾਰੀ ਸੂਚੀ ਅਨੁਸਾਰ ਬਾਕੀ ਮੰਤਰੀਆਂ ਦੀ ਸੁਰੱਖਿਆ ਲਈ ਸਿਰਫ਼ 12 ਤੋਂ 14 ਸੁਰੱਖਿਆ ਮੁਲਾਜ਼ਮ ਤਾਇਨਾਤ ਸਨ।