ਇਨਸਾਫ ਤਾਂ ਹੋ ਕੇ ਰਹੇਗਾ …ਉਸ ਲਈ ਚਾਹੇ ਕੋਈ ਵੀ ਕੀਮਤ ਚਕਾਉਣੀ ਪਵੇ , ਇਕ ਰਾਜਨੇਤਾ ਦੀ ਸਭ ਤੋਂ ਵੱਡੀ ਦੌਲਤ , ਜਨਤਾ ਦਾ ਉਸ ਪ੍ਰਤੀ ਵਿਸਵਾਸ਼ ਹੈ : ਨਵਜੋਤ ਸਿੰਘ ਸਿੱਧੂ
ਇਕ ਰਾਜਨੇਤਾ ਦੀ ਸਭ ਤੋਂ ਵੱਡੀ ਦੌਲਤ , ਜਨਤਾ ਦਾ ਉਸ ਪ੍ਰਤੀ ਵਿਸਵਾਸ਼ ਹੈ !! ਮੈਂ ਉਨ੍ਹਾਂ ਦੇ ਵਿਸਵਾਸ਼ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ?
ਪੰਜਾਬ ਦੇ ਸਾਬਕਾ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿਚ ਫਿਰ ਹਮਲਾਵਰ ਹੋਏ ਕਿਹਾ ਹੈ ਕਿ ਇਕ ਰਾਜਨੇਤਾ ਦੀ ਸਭ ਤੋਂ ਵੱਡੀ ਦੌਲਤ , ਜਨਤਾ ਦਾ ਉਸ ਪ੍ਰਤੀ ਵਿਸਵਾਸ਼ ਹੈ । ਮੈਂ ਉਨ੍ਹਾਂ ਦੇ ਵਿਸਵਾਸ਼ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ? ਸਿੱਧੂ ਨੇ ਟਵੀਟਰ ਨੇ ਇਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਸਾਲ 2020- ਸਿੱਖ ਸੰਗਤ ਅਤੇ ਬਰਗਾੜੀ ਤੋਂ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਲੋਕ ਉਨ੍ਹਾਂ ਦੇ ਘਰ ਆਏ ਸਨ । ਲਾੱਕਡਾਉਨ ਦੌਰਾਨ ਲੋਕਾਂ ਦੀ ਸੇਵਾ ਵਿਚ ਉਨ੍ਹਾਂ ਸਾਥ ਦਿੱਤਾ ਸੀ । ਮੈਂ ਉਨ੍ਹਾਂ ਦੇ ਵਿਸਵਾਸ਼ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ? ਸਿੱਧੂ ਨੇ ਸਾਲ 2020 ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਦੋ ਸਿੱਖ ਸੰਗਤ ਅਤੇ ਬਰਗਾੜੀ ਤੋਂ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਲੋਕ ਉਨ੍ਹਾਂ ਨੂੰ ਘਰ ਮਿਲਣ ਆਏ ਸੀ । ਸਿੱਧੂ ਨੇ ਕਿਹਾ ਕਿ ਇਨਸਾਫ ਤਾਂ ਹੋ ਕੇ ਰਹੇਗਾ …ਉਸ ਲਈ ਚਾਹੇ ਕੋਈ ਵੀ ਕੀਮਤ ਚਕਾਉਣੀ ਪਵੇ