*Sidhu Moosewala Murder Case: , ਪੁਲਿਸ ਦੇ ਹੱਥ ਅਜੇ ਤੱਕ ਖਾਲੀ,ਪਿਤਾ ਦੀ ਤਸਵੀਰ ਦੇਖ ਆ ਜਾਣਗੇ ਅੱਖਾਂ ਵਿੱਚ ਹੰਝੂ*
ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਹੋ ਗਿਆ ਹੈ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਸੀ ।ਸਿੱਧੂ ਦੇ ਸੰਸਕਾਰ ਮੌਕੇ ਸਿੱਧੂ ਦੇ ਪਿਤਾ ਕਾਫੀ ਜਜਬਾਤੀ ਹੋ ਗਏ ਅਤੇ ਲੋਕਾਂ ਦੇ ਸਿਤਕਾਰ ਅੱਗੇ ਆਪਣੀ ਦਸਤਾਰ ਉਤਾਰ ਦਿੱਤੀ । ਪਿਤਾ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ । ਪਿਤਾ ਦਾ ਦਰਦ ਝਲਕ ਰਿਹਾ ਸੀ, ਪਰ ਅਜੇ ਤੱਕ ਕਾਤਲਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ । ਅਜੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ ।
ਸਿੱਧੂ ਦੀ ਮੌਤ ਨੂੰ 48 ਘੰਟੇ ਹੋ ਗਏ ਹਨ ਤੇ ਕਾਤਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਦਿਨ ਦਿਹਾੜੇ ਸਿੱਧੂ ਨੂੰ ਗੋਲੀਆਂ ਮਾਰਨ ਵਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ।ਐਤਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਇਹ ਹਮਲਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਹੋਇਆ, ਗੋਲੀਬਾਰੀ ਵਿੱਚ ਮੂਸੇਵਾਲਾ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ ਸਿੱਧੂ ਦੀ ਹੱਤਿਆ ਨੇ ਪੰਜਾਬੀ ਦੇ ਲੋਕਾਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ । ਖਾਸਕਰ ਪੰਜਾਬੀ ਕਲਾਕਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੰਜਾਬ ਵਿੱਚ ਰਹਿਣ ਦਾ ਮਾਹੌਲ ਨਹੀਂ ਰਿਹਾ ਹੈ ।