Punjab

ਰੰਧਾਵਾ ਅਤੇ ਬਾਜਵਾ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ  ਦੋਸੀਆਂ ਨੂੰ ਸਜਾਵਾਂ ਦੇਣ ਅਤੇ ਨਸਿਆਂ  ਦੇ ਸੌਦਾਗਰਾਂ ਵਿਰੁੱਧ ਲ‌ਏ ਗ‌ਏ ਸਖਤ ਸਟੈਂਡ ਦੀ ਪੂਰਜੋਰ ਹਮਾਇਤ ਕਰਾਂਗੇ — ਮਹਾਜ਼ਨ, ਟੋਨੀ 

ਪੰਜਾਬ ਦੇ ਕੈਬਨਿਟ ਮੰਤਰੀਆਂ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ  ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਵੱਲੋਂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਬਾਦਲ ਸਰਕਾਰ ਸਮੇਂ ਧੰਨ ਧੰਨ ਗੁਰੂ ਗਰੰਥ ਸਾਹਿਬ   ਦੀ ਹੋਈ ਬੇਅਦਬੀ ਸੰਬੰਧੀ ਦੋਸੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਅਤੇ ਚਿਟੇ ਦੇ ਵਪਾਰੀਆਂ ਅਤੇ ਨਸਿਆਂ ਵਿਰੁੱਧ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦੇ ਹੋਏ ਜੋਂ ਦੋਸੀਆਂ ਨੂੰ ਸਜਾਵਾਂ ਦਿਵਾਉਣ ਲ‌ਈ ਸਖ਼ਤ ਸਟੈਂਡ ਆਪਣੇ ਸਾਥੀਆਂ ਨਾਲ ਮਿਲ ਕੇ ਲਿਆ ਹੈ ਉਸ ਦੀ ਅਸੀ ਪੂਰਜੋਰ ਹਮਾਇਤ ਕਰਦੇ ਹਾਂ

ਕਿਸ਼ਨ ਚੰਦਰ ਮਹਾਜ਼ਨ ਅਤੇ ਕਮਲਜੀਤ ਸਿੰਘ ਟੋਨੀ,ਜਸਪਰੀਤ ਸਿੰਘ,ਗੁਰਦੀਪ ਸਿੰਘ ਫੌਜੀ ਨੇ ਕਿਹਾ ਕਿ  ਆਕਾਲੀ ਸਰਕਾਰ ਸਮੇਂ ਜਿਹਨਾਂ ਰਾਹਾਂ ਤੇ ਗੁਰੂ ਗਰੰਥ  ਸਾਹਿਬ ਦੇ ਪਾਵਨ ਅੰਗ ਸੜਕਾਂ ਤੇ ਰੁਲੇ ਸੰਨ ਹਰ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਅੱਜ ਵੀ ਵਲੂੰਦਰੇ ਪ‌ਏ ਹਨ ਰੰਧਾਵਾ ਅਤੇ ਬਾਜਵਾ  ਸਮੇਤ ਅੱਜ ਵੀ ਹਰੇਕ ਪੰਜਾਬੀ ਇਹਨਾਂ ਬੇਅਦਬੀ ਕਰਨ ਵਾਲੇ ਕਾਫਰਾਂ ਨੂੰ ਸਖ਼ਤ ਸਜਾਵਾਂ ਨਾ ਮਿਲਣ ਕਰਕੇ ਦੁਖੀ ਹੈ ਤੇ ਹਰੇਕ ਪੰਜਾਬੀ ਇਹ ਆਸ ਲਗਾਈ ਬੈਠਾ ਹੈ ਕਿ ਇਹਨਾਂ ਕਾਫਰ ਲੋਕਾਂ ਨੂੰ ਜਿਹਨਾਂ ਨੇ ਸਾਡੇ ਗੁਰੂ ਦੇ ਪਾਵਨ ਅੰਗ ਸੜਕਾਂ ਤੇ ਖਿਲਾੜੇ ਸੰਨ ਉਹਨਾਂ ਨੂੰ ਸਜਾਵਾਂ ਕਦੋਂ ਮਿਲਣ ਗੀਆਂ ਦੂਸਰੇ ਪਾਸੇ ਨਸੇ ਦੇ ਸੁਦਾਗਰ ਜਿਹਨਾਂ ਦੇ ਕਾਲੇ ਕਾਰਨਾਮਿਆਂ ਕਰਕੇ ਪੰਜਾਬ ਵਿਚ ਹਜਾਰਾਂ ਮਾਵਾਂ ਦੇ ਪੁੱਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਇਹਨਾਂ ਨਸਿਆਂ ਦੇ ਸੌਦਾਗਰਾਂ ਦੀ ਵਜਹ ਕਰਕੇ ਹੋ ਗ‌ਏ ਹਨ ਉਹਨਾਂ ਵਿਰੱਧ ਸਖ਼ਤ ਕਾਰਵਾਈ ਕਰਕੇ ਉਹਨਾਂ ਨਸੇ਼ ਦੇ ਸੌਦਾਗਰਾਂ ਨੂੰ ਮਿਸਾਲੀ ਸਜਾਵਾਂ ਦਿਵਾਉਣ ਲ‌ਈ ਉਹ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ  ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨਾਲ ਡੱਟ ਕੇ ਖੜਨਗੇ ਤੇ ਜਿਹਨਾਂ ਚਿਰ ਇਸ ਸਭ  ਕਾਰੇ ਦੇ ਦੋਸੀ਼ਆਂ ਨੂੰ ਸਖ਼ਤ ਸਜਾਵਾਂ ਨਹੀਂ ਦਿਤੀਆਂ ਜਾਂਦੀਆ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਗੇ ਮਹਾਜ਼ਨ ਅਤੇ ਟੋਨੀ ਨੇ ਰੰਧਾਵਾ ਅਤੇ ਬਾਜਵਾ ਨੂੰ ਕਿਹਾ ਕਿ ਬੇਅਦਬੀ ਦੇ ਦੋਸੀ਼ਆਂ ਨੂੰ ਸਜਾਵਾਂ ਦਿਵਾਉਣ ਤੱਕ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਕੇ ਇਸ  ਨੂੰ ਹਰੇਕ ਪੰਜਾਬੀ ਅਤੇ ਨਾਨਕ ਨਾਮ ਲੇਵਾ ਸੰਗਤ ਦੀ ਆਵਾਜ਼ ਬਣਾਉਣ ਹਰੇਕ ਪੰਜਾਬੀ ਤੁਹਾਡੇ ਇਸ ਕਾਜ਼ ਨਾਲ ਮੌਢੇ ਨਾਨ ਮੌਢਾ ਜੋੜ ਕੇ ਇਸ ਲੜਾਈ ਵਿਚ ਤੁਹਾਡਾ ਪੂਰਾ ਸਾਥ ਦੇਵੇਗਾ

Related Articles

Leave a Reply

Your email address will not be published. Required fields are marked *

Back to top button
error: Sorry Content is protected !!