ਜਿਸ ਥਾਂ ਤੇ ਅਸੀਂ ਰਹਿੰਦੇ ਹਾਂ ਉਸਦਾ ਕਿਰਾਇਆ ਦਿੰਦੇ ਹਾਂ ਪਰ ਸਮਾਜ ਸੇਵਾ ਨਾਲ ਧਰਤੀ ਮਾਤਾ ਦਾ ਕਰਜ ਚੁਕਾਉਂਦੇ ਹਾਂ – ਪ੍ਰਵੀਨ ਜਿੰਦਲ ਰੋਟਰੀ ਡਿਸਟ੍ਰਿਕਟ ਗਵਰਨਰ
ਰਾਜਪੁਰਾ 14 ਜੂਨ ( )
ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਦੇ ਭੋਗਲਾਂ ਰੋਡ ਵਿਖੇ ਬਣਾਏ ਗਏ ਕੰਪਲੈਕਸ ਵਿੱਚ ਰੋਟਰੀ ਡਿਸਟ੍ਰਿਕਟ ਗਵਰਨਰ ਪ੍ਰਵੀਨ ਜਿੰਦਲ ਨੇ ਵਿਸ਼ੇਸ਼ ਦੌਰਾ ਕਰਦਿਆਂ ਮੀਟਿੰਗ ਵਿੱਚ ਹਿੱਸਾ ਲਿਆ।
ਇਸ ਮੀਟਿੰਗ ਵਿੱਚ ਸ੍ਰੀ ਜਿੰਦਲ ਡਿਸਟ੍ਰਿਕਟ ਗਵਰਨਰ ਦਾ ਸਵਾਗਤ ਕਲੱਬ ਦੇ ਸਕੱਤਰ ਮਨੋਜ ਮੋਦੀ ਨੇ ਕੀਤਾ।
ਪ੍ਰਵੀਨ ਜਿੰਦਲ ਰੋਟਰੀ ਡਿਸਟ੍ਰਿਕਟ ਗਵਰਨਰ ਨੇ ਸਮੂਹ ਰੋਟੇਰੀਅਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਦਿਆਂ ਕਿਹਾ ਕਿ ਜਿਸ ਥਾਂ ਤੇ ਅਸੀਂ ਰਹਿੰਦੇ ਹਾਂ ਉਸਦਾ ਕਿਰਾਇਆ ਦਿੰਦੇ ਹਾਂ ਪਰ ਅਸੀਂ ਧਰਤੀ ਤੇ ਵੀ ਬਹੁਤ ਸਾਰਾ ਸਥਾਨ ਘੇਰਿਆ ਹੋਇਆ ਹੈ ਅਤੇ ਇਹ ਸਮਾਜ ਸੇਵਾ ਨਾਲ ਧਰਤੀ ਮਾਤਾ ਦਾ ਕਰਜ ਚੁਕਾਉਂਦੇ ਹਾਂ। ਰੋਟਰੀ ਇੰਟਰਨੈਸ਼ਨਲ ਇੱਕ ਅਜਿਹਾ ਮੰਚ ਹੈ ਜੋ ਸਮਾਜ ਸੇਵਾ ਦੇ ਬਹੁਤ ਸਾਰੇ ਕਾਰਜ ਕਰ ਰਿਹਾ ਹੈ ਅਤੇ ਦੇਸ਼ ਦੇ ਸਮਰੱਥ ਨਾਗਰਿਕ ਇਸ ਪਲੇਟਫਾਰਮ ਰਾਹੀਂ ਸਮਾਜ ਸੇਵੀ ਕਾਰਜਾਂ ਵਿੱਚ ਸ਼ਮੂਲੀਅਤ ਕਰਕੇ ਧਰਤੀ ਮਾਤਾ ਦਾ ਕਰਜ ਬਾਖੂਬੀ ਉਤਾਰ ਸਕਦੇ ਹਨ। ਉਹਨਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਜਿਆਦਾ ਕਾਰਜ ਕੀਤੇ ਜਾ ਰਹੇ ਹਨ ਅਤੇ ‘ਈਚ ਵਨ ਟੀਚ ਵਨ’ ਪ੍ਰੋਗਰਾਮ ਤਹਿਤ ਹਰ ਰੋਟੇਰੀਅਨ ਆਪਣੇ ਆਪ ਪਾਸ ਦੇ ਇਕ ਵਿਅਕਤੀ ਨੂੰ ਸਾਖਰ ਕਰਕੇ ਉਸਨੂੰ ਪੜ੍ਹਣ ਲਿਖਣ ਯੋਗ ਬਣਾ ਸਕਦਾ ਹੈ। ਉਹਨਾਂ ਇਸ ਲਈ ਸਾਖਰਤਾ ਸੰਬੰਧੀ ਬੁਕਲੈਟ ਵੀ ਰੋਟੇਰੀਅਨ ਨੂੰ ਦਿੱਤੀਆਂ ਤਾਂ ਕਿ ਉਹ ਲੋੜਵੰਦ ਨੂੰ 45 ਦਿਨ 45-45 ਮਿੰਟ ਦਾ ਸਮਾਂ ਲਗਾ ਕੇ ਪੜ੍ਹਾ ਸਕਦੇ ਹਨ। ਇਸ ਮੌਕੇ ਸ੍ਰੀ ਜਿੰਦਲ ਨੇ ਕਲੱਬ ਨੂੰ ਇੱਕ ਇਨਸੈਨੇਰੇਟਰ ਵੀ ਦਾਨ ਦੇਣ ਲਈ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਨੂੰ ਦਿੱਤਾ। ਉਹਨਾਂ ਸਮੂਹ ਮੈਂਬਰਾਂ ਨੂੰ ਰੋਟਰੀ ਕਲੱਬ ਲਈ ਵਿੱਤੀ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ।
ਮੀਟਿੰਗ ਵਿੱਚ ਪ੍ਰਧਾਨ ਐੱਸ ਪੀ ਨੰਦਰਾਜੋਗ ਨੇ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਦੀ ਸਾਲਾਨਾ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਰੋਟਰੀ ਡਿਸਟ੍ਰਿਕਟ ਗਵਰਨਰ ਪ੍ਰਵੀਨ ਜਿੰਦਲ ਦੇ ਸਨਮੁੱਖ ਪੇਸ਼ ਕੀਤੀ। ਉਹਨਾਂ ਸਮੂਹ ਰੋਟੇਰੀਅਨਾਂ, ਸਮਾਜ ਸੇਵੀ ਸਖਸ਼ੀਅਤਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੀਡੀਜੀ ਰੋਟੇਰੀਅਨ ਵਿਜੇ ਗੁਪਤਾ ਜੀ ਨੇ ਰੋਟੇਰੀਅਨ ਦੇ ਸਮਾਜ ਸੇਵੀ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ। ਮੰਚ ਸੰਚਾਲਨ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਦੇ ਸਕੱਤਰ ਮਨੋਜ ਮੋਦੀ ਨੇ ਕੀਤਾ।
ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ (ਪੀਡੀਜੀ) ਵਿਜੇ ਗੁਪਤਾ, ਰੋਟੇਰੀਅਨ ਐਡਵੋਕੇਟ ਈਸ਼ਵਰ ਲਾਲ, ਰੋਟੇਰੀਅਨ ਰਤਨ ਸ਼ਰਮਾ, ਰੋਟੇਰੀਅਨ ਮਾਨ ਸਿੰਘ, ਰੋਟੇਰੀਅਨ ਪਵਨ ਚੁੱਘ, ਰੋਟੇਰੀਅਨ ਅਨਿਲ ਵਰਮਾ, ਰੋਟੇਰੀਅਨ ਸਾਹਿਲ ਭਟੇਜਾ, ਰੋਟੇਰੀਅਨ ਰਾਜਿੰਦਰ ਸਿੰਘ ਚਾਨੀ, ਰੋਟੇਰੀਅਨ ਜਯੋਤੀ ਪੁਰੀ, ਰੋਟੇਰੀਅਨ ਡਾਕਟਰ ਸੁਰਿੰਦਰ, ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ ਅਤੇ ਰੋਟੇਰੀਅਨ ਸੋਹਨ ਸਿੰਘ ਵੀ ਮੌਜੂਦ ਸਨ।