ਬ੍ਰਾਹਮਣ ਵੈਲਫੇਅਰ ਭਲਾਈ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦਾ ਨਿੱਘਾ ਸੁਆਗਤ
ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਸਰਪੰਚ ਦਿਲਬਾਗ ਸ਼ਰਮਾ ਨਿਊ ਮਹਿਮਦਪੁਰ, ਹਰਮਿੰਦਰਪਾਲ ਸ਼ਰਮਾ ਪ੍ਰਧਾਨ, ਅਤੇ ਧਰਮਪਾਲ ਰਾਏਪੁਰ ਮੰਡਲਾ ਵੱਲੋਂ ਪਿੰਡ ਮਹਿਮਦਪੁਰ / ਨਿਊ ਮਹਿਮਦਪੁਰ ਵਿਖੇ ਬ੍ਰਾਹਮਣ ਸਮਾਜ ਦੀ ਭਰਵੀ ਸ਼ਮੂਲੀਅਤ ਵਿੱਚ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਵੈਲਫੇਅਰ ਭਲਾਈ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦਾ ਨਿੱਘਾ ਸੁਆਗਤ ਕੀਤਾ ਗਿਆ। ਹਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਸਮਾਜ ਦੀਆਂ ਮੰਗਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਸਮੁੱਚੇ ਪੰਜਾਬ ਦਾ ਦੌਰਾ ਕਰਕੇ ਬ੍ਰਾਹਮਣ ਸਮਾਜ ਨੂੰ ਜਿੱਥੇ ਇਕਜੁੱਟ ਕਰਨਗੇ ਉੱਥੇ ਹੀ ਸਮਾਜ ਦੀਆਂ ਸਮੱਸਿਆਵਾਂ ਜਾਣ ਕੇ ਉਹਨਾਂ ਨੂੰ ਸਰਕਾਰ ਤੋਂ ਜਲਦੀ ਹੀ ਹੱਲ ਕਰਵਾਉਣਗੇ। ਬ੍ਰਾਹਮਣ ਸਮਾਜ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕਜੁੱਟ ਹੋਣ ਦੀ ਲੋੜ ਹੈ। ਚੇਅਰਮੈਨ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਤੋਂ ਇਲਾਵਾ ਦਰਸ਼ਨ ਸਿੰਘ ਪੀ.ਆਰ.ਟੀ.ਸੀ. ਈਸ਼ਵਰ ਚੰਦ ਸ਼ਰਮਾ ਜਿਲ੍ਹਾ ਪ੍ਰਧਾਨ, ਜਿਤੇਸ਼ ਜੋਲੀ ਮੀਡੀਆ ਇੰਚਾਰਜ ਨੂੰ ਵੀ ਸਨਮਾਨਿਤ ਕੀਤਾ ਗਿਆ। ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਦੀ ਟੀਮ ਅਤੇ ਸਮੂੰਹ ਬ੍ਰਾਹਮਣ ਸਮਾਜ ਵਲੋਂ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।