Punjab
ਵਿਜੈ ਸਾਂਪਲਾ ਦੀ ਨਕਲੀ ਈ-ਮੇਲ ਆਈਡੀ ਕਮੀਸ਼ਨ ਨੇ ਦਿੱਲੀ ਪੁਲੀਸ ਨੂੰ ਦਿੱਤੇ ਜਾਂਚ ਦੇ ਆਦੇਸ਼
ਚੰਡੀਗੜ, 24 ਜੁਲਾਈ ( )- ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੀ ਨਕਲੀ ਈ-ਮੇਲ ਆਈਡੀ ਬਣਾਏ ਜਾਣ ਦਾ ਸਖਤ ਨੋਟਿਸ ਲਿੰਦਿਆਂ ਕਮੀਸ਼ਨ ਨੇ ਸਪੈਸ਼ਲ ਕਮਿਸ਼ਨਰ ਆਫ ਕਰਾਈਮ ਬ੍ਰਾਂਚ ਦਿੱਲੀ ਨੂੰ ਤੁਰੰਤ ਜਾਂਚ ਕਰਨ ਨੂੰ ਕਿਹਾ ਹੈ।
ਜਾਣਕਾਰੀ ਦੇ ਮੁਤਾਬਿਕ ਇਕ ਅਣਪਛਾਤੇ ਵਿਅਕਤੀ ਨੇ ਵਿਜੈ ਸਾਂਪਲਾ ਦੇ ਨਾਂ ਤੋਂ ceoboss120@gmail.com ਨਾਂ ਦੀ ਨਕਲੀ ਈਮੇਲ ਆਈਡੀ ਬਣਾਈ ਅਤੇ ਕਮੀਸ਼ਨ ਦੇ ਅਧਿਕਾਰੀਆਂ, ਸਾਂਪਲਾ ਦੇ ਮਿੱਤਰਾਂ ਅਤੇ ਹੋਰਨਾਂ ਕਈ ਜਾਣਕਾਰਾਂ ਨੂੰ ਈਮੇਲ ਭੇਜੀ ਹੈ। ਕਈ ਅਧਿਕਾਰੀਆਂ ਅਤੇ ਜਾਣਕਾਰਾਂ ਨੇ ਸਮਝਿਆ ਕਿ ਇਹ ਈਮੇਲ ਵਿਜੈ ਸਾਂਪਲਾ ਵੱਲੋਂ ਭੇਜੀ ਗਈ ਹੈ, ਜਿਵੇਂ ਹੀ ਮਾਮਲਾ ਵਿਜੈ ਸਾਂਪਲਾ ਦੇ ਧਿਆਨ ਵਿਚ ਆਇਆ, ਉਸ ਸਮੇਂ ਉਨਾਂ ਆਪਣੇ ਫੇਸਬੁੱਕ ’ਤੇ ਇਸ ਦੀ ਚਿਤਾਵਨੀ ਪਾ ਦਿੱਤੀ।
ਕਮੀਸ਼ਨ ਨੇ ਆਪਣੇ ਚੇਅਰਮੈਨ ਵਿਜੈ ਸਾਂਪਲਾ ਦੇ ਆਦੇਸ਼ਾਂ ’ਤੇ ਪੁਲੀਸ ਨੂੰ ਇਸ ਗੰਭੀਰ ਮਸਲੇ ਦੀ ਤੁਰੰਤ ਜਾਂਚ ਕਰ ਕੇ ਦੋਸ਼ੀ ਵਿਅਕਤੀ ਜਾਂ ਵਿਅਕਤੀਆਂ ਨੂੰ ਗਿ੍ਰਰਫਤਾਰ ਕਰ ਕੇ ਮਾਮਲੇ ਨੂੰ ਸੁਲਝਾਉਣ ਦੇ ਲਈ ਕਿਹਾ ਹੈ।