Punjab
ਨਵਜੋਤ ਸਿੱਧੂ ਦੇ ਕਰੀਬੀਆਂ ਖਿਲਾਫ ਵਿਜੀਲੈਂਸ ਜਾਂਚ ਸ਼ੁਰੂ
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਖਿਲਾਫ ਇਕ ਜਮੀਨ ਨਾਲ ਜੁੜੇ ਮਾਮਲੇ ਵਿਚ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਕਾਫੀ ਦਿਨਾਂ ਤੋਂ ਸਰਕਾਰ ਦੇ ਖ਼ਿਲਾਫ਼ ਬੇਅਦਬੀ ਮਾਮਲੇ ਵਿਚ ਟਵੀਟ ਕਰ ਰਹੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਕਰੀਬੀਆਂ ਦੇ ਜਰੀਏ ਸਿੱਧੂ ਤੇ ਸਿਕੰਜਾ ਕੱਸਣ ਦੀ ਸਰਕਾਰ ਨੇ ਤਿਆਰੀ ਕਰ ਲਈ ਹੈ ਲੈਂਡ ਡੀਲ ਮਾਮਲੇ ਵਿਚ ਰੁਪਿੰਦਰ ਸਿੰਘ ਉਰਫ ਬਨੀ ਸੰਧੂ ਦਾ ਨਾਮ ਆ ਰਿਹਾ ਹੈ ਜੋ ਕਿ ਨਵਜੋਤ ਸਿੱਧੂ ਦਾ ਸਾਬਕਾ ਓ ਐਸ ਡੀ ਹੈ ਸਿੱਧੂ ਦੇ ਲੋਕਲ ਬੋਡੀਜ ਮੰਤਰੀ ਰਹਿੰਦੇ ਹੋਏ ਮਹਿਕਮੇ ਵਿਚ ਸਰਗਰਮ ਰਿਹਾ ਹੈ