Punjab

ਟੀਕਾ ਨਿਰਮਾਤਾ ‘ਮੌਡਰਨਾ’ ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ ਨਾ-ਮਨਜ਼ੂਰ ਕੀਤਾ

टीका निर्माता ‘माॅडरना’ ने सीधे टीके भेजने संबंधी पंजाब की माँग को अस्वीकार कियाः विकास गर्ग
कम्पनी ने कहा, वह सिर्फ भारत सरकार के साथ ही समझौता करेंगे
चंडीगढ़, 23 मईः
कोविड टीकों के निर्माता में से एक ‘माॅडरना’ ने पंजाब सरकार को सीधे टीके भेजने से इन्कार कर दिया है क्योंकि उनकी नीति के अनुसार वह सिर्फ भारत सरकार के साथ ही समझौता कर सकते हैं न कि किसी राज्य सरकार या निजी पक्ष के साथ।
यह जानकारी देते हुए टीकाकरण के लिए पंजाब के स्टेट नोडल अधिकारी और सीनियर आई.ए.एस. अधिकारी श्री विकास गर्ग ने बताया कि मुख्यमंत्री कैप्टन अमरिन्दर सिंह द्वारा राज्य में जल्द टीकाकरण यकीनी बनाने के लिए सभी संभावित स्रोतों से टीकों की खरीद के लिए विश्वव्यापी टैंडर तय करने की संभावनाओं का पता लगाने संबंधी निर्देश पर अमल करते हुए सभी टीका निर्माताओं से अलग-अलग कोविड टीकों की सीधी खरीद के लिए सम्पर्क किया गया था। यह सम्पर्क स्पूतनिक वी, फाईजर, माॅडरना और जाॅनसन एंड जाॅनसन के साथ किया गया परन्तु अभी तक सिर्फ माॅडरना द्वारा ही जवाब आया है।
स्टेट नोडल अधिकारी श्री गर्ग ने कहा कि अब तक सिर्फ माॅडरना से आए जवाब में कंपनी ने राज्य सरकार के साथ समझौता करन से इन्कार कर दिया है। कंपनी ने कहा कि वह सिर्फ भारत सरकार के साथ ही समझौता कर सकते हैं।
जिक्रयोग्य है कि राज्य सरकार पिछले तीन दिनों में पहले और दूसरे चरण के लिए टीकाकरण बंद करने के लिए मजबूर था। राज्य में टीकों की कमी को पूरा करने के लिए और टीके खरीदने के लिए हर संभव प्रयास किया जाएगा। भारत सरकार द्वारा अब तक टीकों की 44 लाख से कम खुराकें मिलीं हैं।
श्री गर्ग ने बताया कि भारत सरकार द्वारा तीसरे चरण (18-44 उम्र वर्ग) के लिए की गई अलाॅटमेंट के अनुसार राज्य सरकार सिर्फ 4.2 लाख की खुराक ही खरीद पाई है जिसमें कल प्राप्त की गई 66,000 खुराकें भी शामिल हैं। उन्होंने आगे बताया कि कुल 3.65 लाख टीकों का प्रयोग पहले ही किया जा चुका है और अब तक सिर्फ 64000 ही प्रयोग के लिए बचे हैं।

 

ਟੀਕਾ ਨਿਰਮਾਤਾ ‘ਮੌਡਰਨਾ’ ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ ਨਾ-ਮਨਜ਼ੂਰ ਕੀਤਾ: ਵਿਕਾਸ ਗਰਗ

 

ਕੰਪਨੀ ਨੇ ਕਿਹਾ, ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰਨਗੇ

 

ਚੰਡੀਗੜ੍ਹ, 23 ਮਈ:

 

ਕੋਵਿਡ ਟੀਕਿਆਂ ਦੇ ਨਿਰਮਾਤਾ ਵਿੱਚੋਂ ਇਕ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ।

 

ਇਹ ਪ੍ਰਗਟਾਵਾ ਕਰਦਿਆਂ ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ‘ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ। ਇਹ ਪਹੁੰਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਨਾਲ ਕੀਤੀ ਗਈ ਪਰ ਹਾਲੇ ਤੱਕ ਸਿਰਫ ਮੌਡਰਨਾ ਵੱਲੋਂ ਹੀ ਜਵਾਬ ਆਇਆ ਹੈ।

 

ਸਟੇਟ ਨੋਡਲ ਅਧਿਕਾਰੀ ਸ੍ਰੀ ਗਰਗ ਨੇ ਕਿਹਾ ਕਿ ਹੁਣ ਤੱਕ ਸਿਰਫ਼ ਮੌਡਰਨਾ ਤੋਂ ਆਏ ਜਵਾਬ ਵਿੱਚ ਕੰਪਨੀ ਨੇ ਸੂਬਾ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ।

 

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਵਿਚ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਸੀ। ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਟੀਕੇ ਖਰੀਦਣ ਲਈ ਸਾਰੇ ਯਤਨ ਕੀਤੇ ਜਾਣਗੇ। ਭਾਰਤ ਸਰਕਾਰ ਵੱਲੋਂ ਹੁਣ ਤੱਕ ਟੀਕਿਆਂ ਦੀਆਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ।

 

ਸ੍ਰੀ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤੀਜੇ ਪੜਾਅ (18-44 ਉਮਰ ਵਰਗ) ਲਈ ਕੀਤੀ ਅਲਾਟਮੈਂਟ ਅਨੁਸਾਰ ਸੂਬਾ ਸਰਕਾਰ ਸਿਰਫ 4.2 ਲੱਖ ਦੀ ਖੁਰਾਕ ਖਰੀਦ ਕਰਨ ਦੇ ਯੋਗ ਹੋਈ ਹੈ ਜਿਸ ਵਿੱਚ ਕੱਲ ਪ੍ਰਾਪਤ ਕੀਤੀਆਂ 66,000 ਖੁਰਾਕਾਂ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੁੱਲ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਸਿਰਫ 64000 ਹੀ ਵਰਤੋਂ ਲਈ ਬਚੇ ਹਨ

 

 

VACCINE MANUFACTURER ‘MODERNA’ DECLINES PUNJAB’S REQUEST FOR SENDING VACCINATION DIRECTLY: VIKAS GARG

 

·       COMPANY SPECIFIED, THEY DEAL ONLY WITH GOVERNMENT OF IND

 

Chandigarh, May 2

 

One of a Covid vaccine manufacturer ‘Moderna’ has refused to send direct vaccination to Punjab government as according to their policy, they only deal with Government of India and not with any state government or private partie

 

Disclosing this here today, State Nodal Officer for vaccination and Senior IAS Officer Mr Vikas Garg said that all vaccine manufacturers were approached for direct purchase of various Covid vaccines, including Sputnik V, Pfizer, Modern, and Johnson & Johnson, as per the directions of Chief Minister Captain Amarinder Singh to explore possibilities of floating a global tender for the procurement of vaccines from all possible sources to ensure early inoculation in the stat

 

Divulging further, the Nodal Officer Mr Garg said that reply was received from Moderna only in which the company refused to deal with State Governmen

 

It may be recalled that the state government was forced to stop vaccination for Phase I & Phase 2 categories in the last three days because of non-availability. All efforts would be made for procurement of vaccines to meet the acute shortage in the state, which had received fewer than 44 lakh vaccine doses so far from the Government of Indi

 

As per GoI allocation for Phase III (18-44 age group), the state government has been been able to buy only 4.2lakh vaccine doses, including 66,000 received yesterday. A total of 3.65 Lakh have already been used, leavingonly 64000 for use as of now, said Vikas Gar

————

No: I/185718/2021—g.a.t.e.s.3:IARG

 

Related Articles

Leave a Reply

Your email address will not be published. Required fields are marked *

Back to top button
error: Sorry Content is protected !!