May 12, 2021

ਪੰਜਾਬ ਤੋਂ ਜ਼ਿਆਦਾ ਹਰਿਆਣਾ ਵਿਚ ਵੈਕਸੀਨ ਡੋਜ਼ ਹੋਈ ਖ਼ਰਾਬ,  ਪੰਜਾਬ ਵਿਚ 4 . 98 ਤੇ ਹਰਿਆਣਾ ਵਿੱਚ 5 . 72 ਪ੍ਰਤੀਸ਼ਤ ਡੋਜ਼ ਹੋਈ ਬਰਬਾਦ

ਪੰਜਾਬ ਤੋਂ ਜ਼ਿਆਦਾ ਹਰਿਆਣਾ ਵਿਚ ਵੈਕਸੀਨ ਡੋਜ਼ ਹੋਈ ਖ਼ਰਾਬ,  ਪੰਜਾਬ ਵਿਚ 4 . 98 ਤੇ ਹਰਿਆਣਾ ਵਿੱਚ 5 . 72 ਪ੍ਰਤੀਸ਼ਤ ਡੋਜ਼ ਹੋਈ ਬਰਬਾਦ

ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਰਾਜ ਸਰਕਾਰਾਂ ਲਗਾਤਾਰ ਕੇਂਦਰ ਤੇ ਦੋਸ਼ ਲਗਾ ਰਹੀਆਂ ਹਨ ਲੇਕਿਨ ਕੇਂਦਰ ਤੋਂ ਰਾਜ ਤੋਂ ਜੋ ਵੈਕਸੀਨ ਦੀ ਡੋਜ਼ ਭੇਜੀ ਗਈ ਸੀ ਉਸ ਵਿੱਚ ਕਾਫੀ ਡੋਜ਼ ਖ਼ਰਾਬ ਹੋ ਗਈ ਹੈ ਕੇਂਦਰ ਸਰਕਾਰ ਨੇ ਇਸ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਹਨ ਉਸ ਦੇ ਅਨੁਸਾਰ ਹਰਿਆਣਾ ਵਿੱਚ ਪੰਜਾਬ ਦੀ ਤੁਲਨਾ ਵਿੱਚ ਜ਼ਿਆਦਾ ਵੈਕਸੀਨ ਦੀ ਡੋਜ਼ ਬਰਬਾਦ ਹੋਈ ਹੈ ਪੰਜਾਬ ਵਿੱਚ ਜੋ ਡੋਜ਼ ਭੇਜੀ ਗਈ ਸੀ , ਉਸ ਵਿੱਚੋ 4 .98 ਪ੍ਰਤੀਸ਼ਤ ਡੋਜ਼ ਬਰਬਾਦ ਹੋਈ ਹੈ , ਓਥੇ ਹਰਿਆਣਾ ਵਿੱਚ 5 . 72 ਪ੍ਰਤੀਸ਼ਤ ਡੋਜ਼ ਬਰਬਾਦ ਹੋਈ ਹੈ ।
ਕੇਂਦਰ ਨੇ ਜੋ ਅੰਕੜੇ ਜਾਰੀ ਕੀਤੇ ਹਨ , ਉਸਦੇ ਅਨੁਸਾਰ ਦੇਸ਼ ਵਿੱਚ ਡੋਜ਼ ਬਰਬਾਦ ਕਾਰਨ ਵਿੱਚ ਹਰਿਆਣਾ ਪੰਜਵੇ ਨੰਬਰ ਅਤੇ ਪੰਜਾਬ ਸੱਤਵੇਂ ਸਥਾਨ ਤੇ ਹੈ । ਅੰਕੜਿਆਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਡੋਜ਼ ਲਕਸ਼ਦੀਪ ਵਿੱਚ ਬਰਬਾਦ ਹੋਈ ਹੈ ,  ਜਿਥੇ ਭੇਜੀ ਗਈ ਕੁਲ ਡੋਜ਼ ਵਿੱਚੋ 9 .76 ਪ੍ਰਤੀਸ਼ਤ ਡੋਜ਼ ਬਰਬਾਦ ਹੋਈ ਹੈ । ਇਸ ਤੋਂ ਇਲਾਵਾ, ਤਾਮਿਲਨਾਡੂ ਵਿਚ 8.83 ਪ੍ਰਤੀਸ਼ਤ, ਅਸਾਮ ਵਿਚ 7.70 ਪ੍ਰਤੀਸ਼ਤ, ਮਨੀਪੁਰ ਵਿਚ 7.44 ਪ੍ਰਤੀਸ਼ਤ, ਹਰਿਆਣਾ ਵਿਚ 5.72 ਪ੍ਰਤੀਸ਼ਤ, ਦਾਦਰਾ ਅਤੇ ਨਗਰ ਹਵੇਲੀ ਵਿਚ 4.99 ਪ੍ਰਤੀਸ਼ਤ, ਪੰਜਾਬ ਵਿਚ 4.98 ਪ੍ਰਤੀਸ਼ਤ, 4.95 ਪ੍ਰਤੀਸ਼ਤ ਬਿਹਾਰ ਵਿਚ ਨਾਗਾਲੈਂਡ ਵਿਚ 4 .13 ਪ੍ਰਤੀਸ਼ਤ ਅਤੇ ਮੇਘਾਲਿਆ ਵਿਚ 4.01 ਪ੍ਰਤੀਸ਼ਤ ਵੈਕਸੀਨ ਦੀ ਡੋਜ਼ ਬਰਬਾਦ ਹੋਈ ਹੈ ।