Punjab
ਮਾਝਾ ਐਕਸਪਰੈਸ ਦੇ ਭੀਸ਼ਮ ਪਿਤਾਮਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਤਰੁੰਤ ਕੈਬਨਿਟ ਮੰਤਰੀ ਬਨਾਉ — ਕਿਸ਼ਨ ਚੰਦਰ ਮਹਾਜ਼ਨ
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਰੇਤ ਮਾਫੀਆ ਸੈਂਡ ਮਾਫੀਆ ਨਸਿਆਂ ਦੇ ਸੌਦਾਗਰਾਂ ਆਦਿ ਮੁੱਦਿਆ ਨੂੰ ਲੈ ਕੇ ਆਪਣੀ ਰਿਹਾਇਸ ਨੂੰ ਜੰਗ ਦਾ ਮਦਾਨ ਬਨਾਉਣ ਵਾਲੇ ਅਤੇ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਸੁੱਖ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਮਾਰਗ ਦਰਸ਼ਨ ਕਰਨ ਵਾਲੇ ਮਾਝੇ ਦੇ ਮਹਾਨ ਜਰਨੈਲ ਅਤੇ ਇਹਨਾਂ ਸਭ ਮੁੱਦਿਆ ਖਿਲਾਫ ਲੜੀ ਗਈ ਲੜਾਈ ਦੇ ਭੀਸ਼ਮ ਪਿਤਾਮਾ ਅਤੇ ਮੁੱਖ ਹੀਰੋ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਤਰੁੰਤ ਮੰਤਰੀ ਮੰਡਲ ਵਿਚ ਲੈ ਕੇ ਕੈਬਨਿਟ ਰੈਂਕ ਨਾਲ ਨਿਵਾਜਿਆ ਜਾਵੇ
ਬਾਜਵਾ ਨੇ ਪੈਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਹੁੰਦਿਆਂ ਪਿੰਡਾ ਦੀ ਜੋ ਹਾਲਤ ਸੁਧਾਰੀ ਹੈ ਉਹ ਵੀ ਇਕ ਇਤਿਹਾਸਕ ਮਿਸਾਲ ਹੈ ਬਾਜਵਾ ਨੇ ਨਰੇਗਾ ਸਕੀਮ ਅਧੀਨ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਅਤੇ ਹਰੇਕ ਫਿਰਨੀ ਨੂੰ ਪੱਕੇ ਕਰਕੇ ਇਕ ਮੀਲ ਪੱਥਰ ਕਾਇਮ ਕੀਤਾ ਹੈ ਪਸੂ ਪਾਲਣ ਵਿਭਾਗ ਨੂੰ ਨਵੀਆਂ ਲੀਹਾਂ ਤੇ ਲਿਆ ਕਿ ਹਰ ਸਕੀਮ ਨੂੰ ਪਸੂ਼ ਪਾਲਕਾਂ ਦੇ ਦਰਵਾਜੇ ਤੱਕ ਪਹੁਚਾਇਆ ਹੈ ਵਿਭਾਗ ਵਿਚ ਕੰਮ ਕਰ ਰਹੇ ਹਰੇਕ ਵਰਗ ਖਾਸ ਕਰਕੇ ਵੈਟਨਰੀ ਇੰਸਪੈਕਟਰਾਂ ਦੀਆਂ ਕ ਈ ਸਾਲਾਂ ਤੋਂ ਲਾਗੂ ਕਰਕੇ ਉਹਨਾਂ ਦਾ ਨੋਟੀਫਿਕੇਸ਼ਨ ਕਰਵਾ ਕੇ ਵੈਟਨਰੀ ਇੰਸਪੈਕਟਰਾਂ ਦਾ ਦਿਲ ਜਿਤਿਆ ਹੈ ਉਚੇਰੀ ਸਿਖਿਆ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਕਾਲਜਾਂ ਦੀ ਨੁਹਾਰ ਬਦਲ ਕੇ ਰੱਖ ਦਿਤੀ ਹੈ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਇਸ ਲ ਈ ਸਾਦਗੀ ਅਤੇ ਹਰੇਕ ਵਿਅਕਤੀ ਦੇ ਦੁੱਖ ਸੁੱਖ ਵਿਚ ਸਾਮਿਲ ਹੋਣ ਵਾਲੇ ਨਿਮਰਤਾ ਦੇ ਇਸ ਪੁੰਜ ਨੂੰ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਹਾਈਕਮਾਂਡ ਨੂੰ ਬੇਨਤੀ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਕੈਬਨਿਟ ਵਿਚ ਸਾਮਿਲ ਕਰਵਾਉਣ ਇਹਨਾਂ ਸਬਦਾਂ ਦਾ ਪ੍ਰਗਟਾਵਾ ਕਿਸ਼ਨ ਚੰਦਰ ਮਹਾਜ਼ਨ ਨੇ ਕੀਤਾ