Punjab
477 ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਰਚਿਆ ਇਤਿਹਾਸ
ਪੰਜਾਬ ਦੇ ਕੈਬਨਿਟ ਮੰਤਰੀ ਪਸੂ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਘਰ ਘਰ ਰੁਜਗਾਰ ਮਹਿਮ ਤਹਿਤ ਅੱਜ 477 ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਆਰਡਰ ਦੇ ਕੇ ਨਵੇਂ ਪਸੂ ਹਸਪਤਾਲ / ਡਿਸਪੈਂਨਸਰੀਆਂ ਆਲਾਟ ਕਰਕੇ ਵੈਟਨਰੀ ਇੰਸਪੈਕਟਰਾਂ ਨੂੰ ਉਹਨਾਂ ਦੇ ਸਟੇਸ਼ਨਾਂ ਵੱਲ ਰਵਾਨਾ ਕੀਤਾ ਸ੍ਰੀ ਬਾਜਵਾ ਨੇ ਨਵ ਨਿਯੁਕਤ ਵੈਟਨਰੀ ਇੰਸਪੈਕਟਰਾਂ ਨੂੰ ਪਸੂ ਪਾਲਕਾਂ ਦੀ ਸੇਵਾ ਵਿਚ ਪੂਰੀ ਤਨਦੇਹੀ ਨਾਲ ਡੱਟਣ ਦਾ ਸੱਦਾ ਦਿਤਾ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਜਸਵਿੰਦਰ ਸਿੰਘ ਬੜੀ,ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ,ਕਿਸ਼ਨ ਚੰਦਰ ਮਹਾਜ਼ਨ ਨੇ ਮਾਣਯੋਗ ਮੰਤਰੀ ਬਾਜਵਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਵਿਭਾਗ ਵਿਚ ਲੰਬੇ ਸਮੇਂ ਤੋਂ ਖਾਲੀ ਪਈਆਂ ਪੋਸਟਾਂ ਨੂੰ ਭਰ ਕੇ ਪਸੂ ਪਾਲਕ ਪੱਖੀ ਹੋਣ ਦਾ ਸਬੂਤ ਦਿਤਾ ਹੈ ਇਸ ਨਾਲ ਵਿਭਾਗ ਹੋਰ ਵੀ ਤਨਦੇਹੀ ਨਾਲ ਪਸੂ ਪਾਲਕਾਂ ਦੀ ਦਿਨ ਰਾਤ ਸੇਵਾ ਕਰਕੇ ਪਸੂ ਪਾਲਣ ਵਿਭਾਗ ਨੂੰ ਬੁਲੰਦੀਆਂ ਤੇ ਲੈ ਜਾਵੇਗਾ