Punjab
ਸੀ ਆਰ ਪੀ ਐਫ ਦੇ ਉਚ ਅਧਿਕਾਰੀ ਪਸੂ਼ ਪਾਲਣ ਵਿਭਾਗ ਦੇ ਮੁੱਖ ਦਫ਼ਤਰ ਡਾਕਟਰ ਕਾਹਲੋਂ ਨੂੰ ਵਧਾਈ ਦੇਣ ਲਈ ਪੁੱਜੇ
ਅੱਜ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੂੰ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਨਿਯੁਕਤ ਹੋਣ ਤੇ ਉਹਨਾਂ ਦੇ ਹਮਸਾਏ ਅਤੇ ਸੀ ਆਰ ਪੀ ਐਫ ਦੇ ਡੀ ਆਈ ਜੀ ਅਤੇ ਐਸ ਪੀ ਡਾਕਟਰ ਐਚ ਐਸ ਕਾਹਲੋਂ ਨੂੰ ਵਧਾਈ ਦੇਣ ਲਈ ਪਸੂ਼ ਪਾਲਣ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਪੁੱਜੇ ਇਹਨਾਂ ਅਫ਼ਸਰਾਂ ਦਾ ਡਾਕਟਰ ਐਚ ਐਸ ਕਾਹਲੋਂ ਸੁਪਰਡੈਂਟ ਅਵਤਾਰ ਸਿੰਘ ਭੰਗੂ ਪੀ ਏ ਹਰਵਿੰਦਰ ਕੌਰ ਨਿਰਮਲ ਸਿੰਘ ਤਰਸੇ਼ਮ ਲਾਲ ਸੰਗੀਤਾ ਸਰਮਾਂ ਪੀ ਏ ਨੇ ਗਰਮਜੋਸੀ਼ ਨਾਲ ਬੁੱਕੇ ਭੇਂਟ ਕਰਕੇ ਪੂਰਜੋਰ ਸਵਾਗਤ ਕੀਤਾ ਇਸ ਮੌਕੇ ਤੇ ਵਿਭਾਗ ਵੱਲੋਂ ਚਲਾਏ ਜਾ ਰਹੇ ਬਨਾਉਟੀ ਗਰਭਦਾਨ ਗਾਵਾਂ ਅਤੇ ਮੱਝਾਂ ਦੇ ਟੀਕਿਆਂ ਬਾਰੇ ਅਤੇ ਘੋੜਿਆਂ ਦੀਆਂ ਵੱਖ ਵੱਖ ਨਸ਼ਲਾਂ ਅਤੇ ਵਿਭਾਗ ਵੱਲੋਂ ਕੈਬਨਿਟ ਮੰਤਰੀ ਪਸੂ਼ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੇ ਨਿਰਦੇਸਾਂ ਤੇ ਚੱਲ ਰਹੇ ਪ੍ਰਜੈਕਟਾਂ ਬਾਰੇ ਵਿਸਥਾਰ ਪੂਰਵਿਕ ਪਾਇਆ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸੁਣ ਕੇ ਸੀ ਆਰ ਪੀ ਐਫ ਦੇ ਅਧਿਕਾਰੀ ਗੱਦ ਗੱਦ ਹੋ ਉਠੇ ਤੇ ਸਮੂੱਚੇ ਪਸੂ਼ ਪਾਲਣ ਵਿਭਾਗ ਦੀ ਪੂਰਜੋਰ ਸਲਾਘਾ ਕੀਤੀ
ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ