ਤਿੰਨ ਮੈਂਬਰੀ ਕਮੇਟੀ ਅਪਣੀ ਫਾਈਨਲ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਸੌਂਪੇਗੀ ਅੱਜ
ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਨੂੰ ਕੇ ਤਿੰਨ ਮੈਂਬਰੀ ਕਮੇਟੀ ਅੱਜ ਅਪਣੀ ਅੰਤਿਮ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਪਣ ਜਾ ਰਹੀ ਹੈ । ਇਸ ਤੇ ਪਹਿਲਾ ਕਮੇਟੀ ਨੇ ਅੰਸ਼ਿਕ ਰਿਪੋਰਟ ਸੋਨੀਆ ਗਾਂਧੀ ਨੂੰ ਸੋਪੀ ਸੀ । ਇਸ ਦੀ ਪੁਸ਼ਟੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਦਿੱਤੀ ਹੈ । ਇਹ ਰਿਪੋਰਟ ਸੀਲ ਬੰਦ ਲਿਫਾਫੇ ਵਿੱਚ ਸੋਨੀਆ ਗਾਂਧੀ ਨੂੰ ਭੇਜੀ ਜਾਵੇਗੀ । ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੇ ਚਲਦੇ ਇਹ ਰਿਪੋਰਟ ਕਮੇਟੀ ਆਪ ਨਹੀਂ ਪੇਸ਼ ਕਰੇਗੀ । ਰਾਵਤ ਨੇ ਕਿਹਾ ਕਿ ਕਮੇਟੀ ਵਲੋਂ ਮਸਲੇ ਦਾ ਹੱਲ ਲੱਭਿਆ ਗਿਆ ਹੈ ।
ਜਿਥੇ ਕਮੇਟੀ ਅੱਜ ਅਪਣੀ ਰਿਪੋਰਟ ਪੇਸ਼ ਕਰਨ ਜਾ ਰਹੀ । ਓਥੇ ਪੰਜਾਬ ਅੰਦਰ ਹੁਣ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਕਾਂਗਰਸ ਹਾਈਕਮਾਂਡ ਨੇ ਤਿੰਨ ਮੈਬਰੀ ਕਮੇਟੀ ਦੀ ਰਿਪੋਰਟ ਤੇ ਫੈਸਲਾ ਲੈਣਾ ਹੈ । ਦੂਜੇ ਪਾਸੇ ਪੰਜਾਬ ਕਾਂਗਰਸ ਅੰਦਰ ਪੋਸਟਰ ਵਾਰ ਸ਼ੁਰੂ ਹੋ ਗਈ ਹੈ । ਹਾਈ ਕਮਾਂਡ ਵਲੋਂ ਕਿਸੇ ਸਮੇ ਵੀ ਫੈਸਲਾ ਲਿਆ ਜਾ ਸਕਦਾ ਹੈ ,ਓਥੇ ਕੈਪਟਨ ਅਮਰਿੰਦਰ ਦੇ ਸਮਰਥਕਾਂ ਅਤੇ ਨਵਜੋਤ ਸਿੰਘ ਸਿੱਧੂ ਦੇ ਪੱਖ ਵਿਚ ਪੋਸਟਰ ਲੱਗੇ ਹਨ । ਜਿਸ ਸਮੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ । ਉਸ ਸਮੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਪੋਟਰ ਲੱਗੇ ਸਨ । ਇਸ ਸਮੇ ਪੰਜਾਬ ਕਾਂਗਰਸ ਅੰਦਰ ਵਿਵਾਦ ਹਰ ਦਿਨ ਨਵਾਂ ਰੂਪ ਲੈ ਰਹੇ ਹਨ । ਕੈਪਟਨ ਸਮਰਥਕਾਂ ਵਲੋਂ ਜੋ ਪੋਸਟਰ ਲਗਾਏ ਗਏ ਹਨ ਓਹਨਾ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਸਿਰਫ ਇਕ ਹੀ ਹੁੰਦਾ ਹੈ । ਦੂਜੇ ਵਿੱਚ ਸਿੱਧੂ ਦੇ ਸਮਰਥਕਾਂ ਵਲੋਂ ਜੋ ਪੋਸਟਰ ਲਗਾਏ ਗਏ ਹਨ । ਉਸ ਵਿੱਚ ਕਿਹਾ ਹੈ ਕਿ ਸਾਰਾ ਪੰਜਾਬ ਸਿੱਧੂ ਦੇ ਨਾਲ , ਮੰਗਦਾ ਹੈ ਪੰਜਾਬ ਗੁਰੂ ਦੀ ਬੇਅਦਬੀ ਦਾ ਹਿਸਾਬ । ਇਸ ਤਰ੍ਹਾਂ ਪਟਿਆਲਾ ਵਿਚ ਪੋਸਟਰ ਵਾਰ ਸ਼ੁਰੂ ਹੋ ਚੁਕੀ ਹੈ ।
ਕੋਰੋਨਾ ਜਿਸ ਤਰ੍ਹਾਂ ਆਪਣਾ ਰੂਪ ਬਦਲ ਰਿਹਾ ਹੈ । ਉਸ ਤਰ੍ਹਾਂ ਕਾਂਗਰਸ ਦੀ ਅੰਦਰਲੀ ਲੜਾਈ ਵੀ ਹਰ ਦਿਨ ਨਵੇਂ ਰੂਪ ਵਿਚ ਉਭਰ ਕੇ ਸਾਹਮਣੇ ਆ ਰਹੀ ਹੈ । ਪਰ ਇਸ ਸਮੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਭਾਰੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਵੀ ਕਮੇਟੀ ਅੱਗੇ ਆਪਣਾ ਠੋਸ ਪੱਖ ਰੱਖਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਮੇਟੀ ਨੂੰ ਸਾਫ ਕੀਤਾ ਕਿ ਕਈ ਮੰਤਰੀ ਮੇਰੇ ਤੇ ਸਵਾਲ ਕਰ ਰਹੇ ਹਨ । ਅਗਰ ਮੰਤਰੀ ਆਪਣੇ ਪੱਧਰ ਤੇ ਕਾਂਗਰਸ ਵਿਧਾਇਕਾਂ ਦੇ ਕੰਮ ਕਰਦੇ ਤਾ ਉਨ੍ਹਾਂ ਨੂੰ ਕੰਮ ਲਈ ਮੁੱਖ ਮੰਤਰੀ ਦਫਤਰ ਦੇ ਦਰਵਾਜੇ ਨਹੀਂ ਖੜਕਾਉਣੇ ਪੈਣੇ ਸੀ । ਮੰਤਰੀਆਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਓਹਨਾ ਦੇ ਵਿਭਾਗ ਨਾਲ ਜੁੜੇ ਕੰਮ ਮੰਤਰੀ ਆਪਣੀ ਪੱਧਰ ਤੇ ਕਰਦੇ , ਕੁਝ ਮੰਤਰੀ ਹੁਣ ਸਵਾਲ ਖੜੇ ਕਰ ਰਹੇ ਹਨ । ਉਹ ਦੇਖਣ ਕਿ ਓਹਨਾ ਨੇ ਵਿਧਾਇਕਾਂ ਦੀ ਕਿੰਨੀ ਸੁਣਵਾਈ ਕੀਤੀ ਹੈ ? ਮੁੱਖ ਮੰਤਰੀ ਨੇ ਮੰਤਰੀਆਂ ਦਾ ਰਿਪੋਰਟ ਕਾਰਡ ਕਮੇਟੀ ਅੱਗੇ ਰੱਖਿਆ ਕਿ ਓਹਨਾ ਨੇ ਕਿੰਨਾ ਕੰਮ ਕੀਤਾ ਹੈ । ਜਿਥੋਂ ਤਕ ਸਵਾਲ ਹੈ ਦਲਿਤ ਨੇਤਾਵਾਂ ਨੂੰ ਨਜਰ ਅੰਦਾਜ ਕਰਨ ਦੇ ਮੁਦੇ ਦਾ ਇਸ ਮੁੱਖ ਮੰਤਰੀ ਨੇ ਕਮੇਟੀ ਨੂੰ ਦੱਸਿਆ ਹੈ 48 ਚੇਅਰਮੈਨ ਜੋ ਲਗਾਏ ਗਏ ਹਨ ਉਨ੍ਹਾਂ ਵਿੱਚੋ 23 ਚੇਅਰਮੈਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ । ਜਦੋ ਕਿ ਅਧਿਕਾਰੀ ਵੀ ਨਿਰਧਾਰਿਤ ਕੋਟੇ ਅਨੁਸਾਰ ਲਗਾਏ ਗਏ ਹਨ ।