ਪਟਿਆਲਾ ਵਿਚ ਹਾਲਾਤ ਹੋਏ ਕਾਬੂ , ਪੁਲਿਸ ਨੂੰ ਕਰਨੀ ਪਈ ਹਵਾਈ ਫਾਇਰ ,ਪੁਲਿਸ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਕੀਤਾ ਸ਼ਾਂਤ
ਅਪਡੇਟ ਪੰਜਾਬ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ
ਪਟਿਆਲਾ ‘ਚ ਸਿੱਖ ਸੰਗਠਨਾਂ ਦੇ ਪ੍ਰਦਰਸ਼ਨ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ। ਪ੍ਰਦਰਸ਼ਨ ਨੂੰ ਲੈ ਕੇ ਭਾਰੀ ਪੁਲਿਸ Police ਬਲ ਤੈਨਾਤ ਹੈ। ਸਿੱਖ ਸੰਗਠਨ ਹਿੰਦੂ ਜਥੇਬੰਦੀਆਂ ਦੇ ਮੁਜ਼ਾਹਰੇ ਤੋਂ ਖਫ਼ਾ ਹਨ । ਹਿੰਦੂ ਜਥੇਬੰਦੀਆਂ ਨੇ ਖਾਲਿਸਤਾਨ ਵਿਰੋਧੀ ਮਾਰਚ ਕੀਤਾ ਸੀ। ਪੁਲਿਸ ਨੂੰ ਹਵਾਈ ਫਾਇਰ ਕਰਨਾ ਪਿਆ ਹੈ ਪਟਿਆਲਾ ਵਿਖੇ ਮਾਤਾ ਕਾਲੀ ਦੇਵੀ ਮੰਦਰ ਨੇੜੇ ਹਾਲਤ ਤਣਾਅ ਪੂਰਨ ਬਣ ਗਏ ਸਨ । ਸ਼ਿਵ ਸੈਨਾ ਵਲੋਂ ਪਟਿਆਲਾ ਵਿਚ ਖਾਲਿਸਤਾਨ ਦੇ ਖਿਲਾਫ ਮਾਰਚ ਕੱਢਿਆ ਗਿਆ ਸੀ ਜਿਸ ਨੂੰ ਲੈ ਕੇ ਹਾਲਾਤ ਖ਼ਰਾਬ ਹੋ ਗਏ ਸਿੱਖ ਸੰਗਠਨਾਂ ਦੇ ਕਹਿਣਾ ਹੈ ਕਿ ਅਸੀਂ ਇਸ ਲਈ ਮਾਰਚ ਕੱਢ ਰਹੇ ਸੀ ਕਿ ਪੰਜਾਬ ਵਿਚ ਅਜੇਹੀ ਕੋਈ ਗੱਲ ਨਹੀਂ ਹੈ ।
ਪੁਲਿਸ ਦਾ ਕਹਿਣਾ ਹੈ ਕਿ ਹਾਲਤ ਕੰਟਰੋਲ ਕਰ ਲਏ ਗਏ ਹਨ ਇਸ ਸਮੇ ਪੱਥਰ ਬਾਜੀ ਹੋਈ ਹੈ ਜਿਸ ਕਰਨ ਹਾਲਾਤ ਖ਼ਰਾਬ ਹੋਏ ਗਏ ਅਤੇ ਪੁਲਿਸ ਨੂੰ ਹਵਾਈ ਫਾਇਰਿੰਗ ਕਰਨੀ ਪਈ ਹੈ । ਫਿਲਹਾਲ ਹਾਲਾਤ ਕਾਬੂ ਹੋ ਗਏ ਹਨ। ਪੰਜਾਬ ਅੰਦਰ ਹਮੇਸ਼ਾ ਹਿੰਦੂ ਅਤੇ ਸਿੱਖਾਂ ਵਿਚ ਭਾਈਚਾਰਾ ਹਮੇਸ਼ਾ ਬਰਕਰਾਰ ਰਿਹਾ ਹੈ । ਪਰ ਕੁਝ ਲੋਕ ਮਾਹੌਲ ਖ਼ਰਾਬ ਕਰਨ ਲੱਗੇ ਹੋਏ ਹਨ ।
ਅਪਡੇਟ ਪੰਜਾਬ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ।
ਹਿੰਦੂ ਸੰਗਠਨਾਂ ਦਾ ਕਿਹਾ ਹੈ ਕਿ ਵਿਦੇਸ਼ ਵਿਚ ਬੈਠੇ ਕਈ ਖਾਲਸਤਾਨੀ ਗੁੱਟ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚੁਹੰਦੀ ਹੈ । ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿਚ ਬੈਠੇ ਪਨੂੰ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਸ ਵਲੋਂ ਬਿਆਨ ਦਿਤੇ ਜਾ ਰਹੇ ਹਨ ਦੂਜੇ ਪਾਸੇ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨੂੰ ਸਾਡੇ ਨਾਲ ਨਾ ਜੋੜਿਆ ਜਾਵੇ । ਪਟਿਆਲਾ ਵਿਚ ਪੁਲਿਸ ਨੇ ਕੰਟਰੋਲ ਹਾਲਤ ਕਾਬੂ ਕਰ ਲਏ ਹਨ । ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਭਾਈਚਾਰੇ ਨੂੰ ਕੋਈ ਖ਼ਰਾਬ ਨਹੀਂ ਕਰ ਸਕਦੇ ਹੈ ਸਾਡੇ ਹਿੰਦੂਆਂ ਨਾਲ ਚੰਗੇ ਸਬੰਧ ਹਨ । ਖਾਲਿਸਤਾਨ ਦੇ ਨਾਮ ਤੇ ਪੰਜਾਬ ਦਾ ਮਾਹੌਲ ਖ਼ਰਾਬ ਨਾ ਕੀਤਾ ਜਾਵੇ । ਪ੍ਰਸਾਸ਼ਨ ਨੂੰ ਅਜਿਹੇ ਮਾਰਚ ਉਤੇ ਰੋਕ ਲਗਾਉਣੀ ਚਾਹੀਦੀ ਹੈ । ਜੋ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰ ਰਹੇ ਹਨ ।ਪੁਲਿਸ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਸ਼ਾਂਤ ਕਰ ਲਿਆ ਹੈ